ਗੁਰੂਹਰਸਹਾਏ (ਸੁਨੀਲ ਵਿੱਕੀ, ਸ਼ਰਮਾ, ਮਨਜੀਤ)- ਪਿੰਡ ਡੋਡ ਵਿਖੇ ਹੋਏ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਕੇ 3 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇੰਸਪੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਡੋਡ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਤਰਸੇਮ ਸਿੰਘ ਸ਼ਾਮ ਵੇਲੇ ਆਪਣੇ ਘਰ ਵਿਚ ਮੌਜੂਦ ਸੀ ਤਾਂ ਉਨ੍ਹਾਂ ਦੇ ਘਰ ਦੀ ਬੈਕਸਾਈਡ ਤੋਂ ਮੰਗਾ ਸਿੰਘ ਪੁੱਤਰ ਜਸਵੀਰ ਸਿੰਘ ਦੇ ਘਰੋਂ ਲੜਾਈ-ਝਗੜੇ ਦੀ ਅਵਾਜ਼ ਆ ਰਹੀ ਸੀ। ਉਹ ਤੇ ਉਸ ਦੇ ਪਿਤਾ ਤਰਸੇਮ ਸਿੰਘ ਮੰਗਾ ਸਿੰਘ ਦੇ ਘਰ ਵੱਲ ਚਲੇ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਪਿੰਡ 'ਚ ਦਿਖਿਆ ਤੇਂਦੂਏ ਵਰਗਾ ਜਾਨਵਰ, ਪੈੜਾਂ ਦੇ ਨਿਸ਼ਾਨ ਦੇਖ ਇਲਾਕੇ 'ਚ ਛਾਇਆ ਦਹਿਸ਼ਤ ਦਾ ਮਾਹੌਲ
ਉਨ੍ਹਾਂ ਦੱਸਿਆ ਕਿ ਮੰਗਾ ਸਿੰਘ ਤੇ ਹੋਰਨਾਂ ਨਾਲ ਅਕਾਸ਼ ਪੁੱਤਰ ਕਾਲਾ ਵਾਸੀ ਮਹਿਮਾ, ਬਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਫਿਰੋਜ਼ਪੁਰ, ਲਕਸ਼ਦੀਪ ਸਿੰਘ, ਅਮਨ ਕੌਰ, ਸੁਖਪ੍ਰੀਤ ਕੌਰ ਅਤੇ ਬਾਦਲ ਉਰਫ ਅੰਸ਼ੂ ਵਾਸੀ ਫਿਰੋਜ਼ਪੁਰ ਝਗੜਾ ਕਰ ਰਹੇ ਸੀ, ਜੋ ਕਿ ਝਗੜਾ ਕਰਦੇ ਪਿੰਡ ਦੀ ਸੁਸਾਇਟੀ ਦੇ ਨੇੜੇ ਚੌਕ ਕੋਲ ਚਲੇ ਗਏ, ਜਿੱਥੇ ਉਹ ਅਤੇ ਉਸ ਦੇ ਪਿਤਾ ਤਰਸੇਮ ਸਿੰਘ, ਸਾਹਿਬ ਸਿੰਘ ਪੁੱਤਰ ਜਸਵੀਰ ਸਿੰਘ ਨੇ ਦੋਸ਼ੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਾਰੇ ਝਗੜਾ ਕਰਦੇ ਰਹੇ।
ਉਸ ਨੇ ਦੱਸਿਆ ਕਿ ਇੰਨੇ ਵਿਚ ਬਾਦਲ ਉਰਫ ਅੰਸ਼ੂ ਨੇ ਕਿਰਚ ਕੱਢ ਲਈ ਅਤੇ ਮੇਰੇ ਪਿਤਾ ਤਰਸੇਮ ਸਿੰਘ ’ਤੇ ਵਾਰ ਕੀਤਾ, ਜੋ ਉਸ ਦੀ ਖੱਬੀ ਵੱਖੀ ਵਿਚ ਲੱਗਾ। ਫਿਰ ਬਾਦਲ ਉਰਫ ਅੰਸ਼ੂ ਨੇ ਸਾਹਿਬ ਸਿੰਘ ’ਤੇ ਦੋ ਵਾਰ ਕੀਤੇ, ਜੋ ਉਸ ਦੇ ਗਲ਼ ਅਤੇ ਛਾਤੀ ’ਤੇ ਲੱਗੇ ਅਤੇ ਫਿਰ ਬਾਦਲ ਉਰਫ ਅੰਸ਼ੂ ਨੇ ਕਿਰਚ ਦਾ ਵਾਰ ਸੁਖਦੇਵ ਸਿੰਘ ’ਤੇ ਕੀਤਾ, ਜੋ ਉਸ ਦੀ ਪਿੱਠ ’ਤੇ ਲੱਗਾ। ਸਤਨਾਮ ਸਿੰਘ ਨੇ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਹੀ ਮੇਰੇ ਪਿਤਾ ਤਰਸੇਮ ਸਿੰਘ ਦੀ ਕਿਰਚ ਵੱਜਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਲਕਾਤਾ ਰੇਪ ਕੇਸ 'ਤੇ MP ਹਰਭਜਨ ਸਿੰਘ ਨੇ CM ਮਮਤਾ ਨੂੰ ਲਿਖੀ ਭਾਵੁਕ ਚਿੱਠੀ, ਕੀਤੀ ਵੱਡੀ ਮੰਗ
NEXT STORY