ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕਰੀਬ 2 ਸਾਲ ਪਹਿਲਾਂ ਨਾਬਾਲਗ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ 22 ਸਾਲਾ ਨੌਜਵਾਨ ਨੂੰ 20 ਸਾਲ ਦੀ ਸਖ਼ਤ ਕੈਦ ਤੇ 65,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੂਨ 2022 ’ਚ ਆਈ. ਪੀ. ਸੀ. ਧਾਰਾ 376 (2) ਐੱਨ, 50, 363, 366 ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀੜਤਾ ਨੇ ਦੱਸਿਆ ਸੀ ਕਿ ਦੋਸ਼ੀ ਘਰ ਨੇੜੇ ਰਹਿੰਦਾ ਸੀ। ਇਕ ਦਿਨ ਉਹ ਆਪਣੇ ਦੋਸਤ ਦੇ ਕਮਰੇ ’ਚ ਉਸ ਨੂੰ ਲੈ ਗਿਆ ਜਿੱਥੇ ਜ਼ਬਰਨ ਸਰੀਰਕ ਸਬੰਧ ਬਣਾਏ।
ਉਹ ਗਰਭਵਤੀ ਹੋ ਗਈ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੀ. ਐੱਫ. ਐੱਸ. ਐੱਲ. ਰਿਪੋਰਟ ਨੇ ਇਸਤਗਾਸਾ ਪੱਖ ਦੇ ਮਾਮਲੇ ਦੀ ਵੀ ਪੁਸ਼ਟੀ ਕੀਤੀ। ਦੋਸ਼ੀ ਦੇ ਵਕੀਲ ਨੇ ਕਿਹਾ ਕਿ ਮੁਵੱਕਿਲ ਨੂੰ ਝੂਠਾ ਫਸਾਇਆ ਗਿਆ ਹੈ। ਤੱਥਾਂ ਦੀ ਜਾਂਚ ਕਰਨ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।
ਪੰਜਾਬ ਦਾ ਇਹ ਜ਼ਿਲ੍ਹਾ ਅੱਜ ਮੁਕੰਮਲ ਬੰਦ, ਲਾਕ ਡਾਊਨ ਵਰਗੇ ਬਣੇ ਹਾਲਾਤ, ਭਾਰੀ ਪੁਲਸ ਤਾਇਨਾਤ
NEXT STORY