ਮਲੋਟ (ਜੁਨੇਜਾ): 22 ਅਕਤੂਬਰ ਨੂੰ ਮਲੋਟ ਨੇੜੇ ਮਾਰੇ ਗਏ ਰਾਣਾ ਸਿੱਧੂ ਦੇ ਕਤਲ ਦੀ ਵਾਰਦਾਤ ਦੀਆਂ 10 ਮਹੀਨੇ ਪਹਿਲਾਂ ਲਾਰੇਂਸ ਗਿਰੋਹ ਹੱਥੋਂ ਕਤਲ ਹੋਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਕਤਲ ਮਾਮਲੇ ਵਿਚ ਕਈ ਸਮਾਨਤਾਵਾਂ ਹੋਣ ਦੇ ਬਾਵਜੂਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਇਸ ਮਾਮਲੇ ਨੂੰ ਕਈ ਪਹਿਲੂਆਂ ਤੋਂ ਘੋਖ ਰਹੀ ਹੈ।
ਇਹ ਵੀ ਪੜ੍ਹੋ: ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ
ਰਾਣਾ ਸਿੱਧੂ ਉਪਰ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਮਨਪ੍ਰੀਤ ਮੰਨਾ ਦਾ ਪਿਛੋਕੜ ਵੀ ਇਨ੍ਹਾਂ ਦੋਸ਼ਾਂ ਤੋਂ ਮੁਕਤ ਨਹੀਂ ਸੀ। ਇਸ ਤੋਂ ਇਲਾਵਾ ਜਿਸ ਤਰ੍ਹਾਂ 2 ਦਸੰਬਰ 2019 ਨੂੰ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਤੋਂ ਅੱਧਾ ਘੰਟਾ ਬਾਅਦ ਹੀ ਫੇਸਬੁੱਕ ਪੇਜ਼ ਤੇ ਜ਼ਿੰਮੇਵਾਰੀ ਲੈ ਕੇ ਅੰਕਿਤ ਭਾਦੂ ਦੀ ਮੌਤ ਦੇ ਬਦਲੇ ਵਾਂਗ ਰਾਣਾ ਸਿੱਧੂ ਦੇ ਕਤਲ ਤੋਂ ਬਾਅਦ ਦੋਸ਼ੀਆਂ ਨੇ ਇਸ ਦੀ ਜ਼ਿੰਮੇਵਾਰੀ ਲੈ ਕੇ ਇਸ ਨੂੰ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਦੱਸਿਆ ਗਿਆ ਸੀ। ਮੰਨੇ ਦਾ ਕਤਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਸ਼ੂਟਰਾਂ ਨੇ ਉਸਦੀ ਰੈਕੀ ਅਤੇ ਮੁਖਬਰੀ ਦੇ ਆਧਾਰ ਤੇ ਕਰਕੇ ਕੀਤਾ ਸੀ ਅਤੇ ਕਤਲ ਮੌਕੇ 25 ਗੋਲੀਆਂ ਚਲਾਈਆਂ ਸਨ, ਜਿਨ੍ਹਾਂ 'ਚੋਂ 9 ਗੋਲੀਆਂ ਉਸਦੇ ਸਿਰ ਵਿਚ ਵੱਜੀਆਂ ਸਨ ਅਤੇ ਉਸਦੇ ਨਾਲ ਖੜੇ ਜੈਕੀ ਨੂੰ ਕੁਝ ਨਹੀਂ ਕਿਹਾ ਸਿਰਫ਼ ਇਕ ਗੋਲੀ ਉਸਦੀ ਲੱਤ ਵਿਚ ਲੱਗੀ ਸੀ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸ ਤਰ੍ਹਾਂ ਰਾਣਾ ਦਾ ਕਤਲ ਵੀ ਪੂਰੀ ਰੈਕੀ ਅਤੇ ਮੁਖਬਰ ਤੋਂ ਮਿਲੀ ਪੱਕੀ ਇਤਲਾਹ ਅਨੁਸਾਰ ਕੀਤਾ ਅਤੇ 15 ਦੇ ਕਰੀਬ ਗੋਲੀਆਂ ਮਾਰੀਆਂ ਅਤੇ ਹਵਾਈ ਫ਼ਾਇਰ ਕੀਤੇ ਪਰ ਉਸਦੇ ਨਾਲ ਉਸਦੀ ਪਤਨੀ ਨੂੰ ਕੁਝ ਨਹੀਂ ਕਿਹਾ। ਜਦ ਕਿ ਇਨ੍ਹਾਂ ਸਮਾਨਤਾਵਾਂ ਦੇ ਨਾਲ ਜਿਹੜੀਆਂ ਭਿੰਨਤਾਵਾਂ ਹਨ ਉਹ ਕਿ ਮੰਨੇ ਦਾ ਕਤਲ ਪੁਲਸ ਮੁਕਾਬਲੇ 'ਚ ਮਾਰੇ ਗੈਂਗਸਟਰ ਅੰਕਿਤ ਭਾਦੂ ਦੀ ਮੌਤ ਦਾ ਬਦਲਾ ਲੈਣ ਨੂੰ ਕੀਤਾ ਸੀ ਜਦ ਕਿ ਗੁਰਲਾਲ ਬਰਾੜ ਨਾ ਤਾਂ ਗੈਗਸਟਰ ਸੀ ਅਤੇ ਨਾ ਹੀ ਉਸਦਾ ਪੁਲਸ ਮੁਕਾਬਲਾ ਹੋਇਆ ਸੀ ਬਲਕਿ ਉਹ ਲਾਰੇਂਸ ਵਲੋਂ ਬਣਾਈ ਵਿਦਿਆਰਥੀ ਜਥੇਬੰਦੀ ਸੋਪੂ ਦਾ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਸੀ ਅਤੇ ਉਸ ਨੂੰ ਵਿਰੋਧੀ ਗੁੱਟ ਨੇ ਗੋਲੀਆਂ ਮਾਰਕੇ ਕਤਲ ਕੀਤਾ ਸੀ।
ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ
ਇਸ ਤੋਂ ਇਲਾਵਾ ਇਹ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਦੇ ਪੇਜ ਦੀ ਬਜਾਏ ਗੁਰਲਾਲ ਬਰਾੜ ਦੇ ਪੇਜ ਤੇ ਲੈ ਕੇ ਲਾਰੇਂਸ ਬਿਸ਼ਨੋਈ ਨਾਲ ਟੈਗ ਕੀਤੀ ਹੈ ਜਿਸ ਕਰਕੇ ਪੁਲਸ ਨੂੰ ਲੱਗਦਾ ਹੋ ਸਕਦਾ ਹੈ ਕਿ ਕਿਤੇ ਇਹ ਕਾਰਵਾਈ ਜਾਂਚ ਦੀ ਦਿਸ਼ਾ ਨੂੰ ਭਟਕਾਉਣ ਲਈ ਕੀਤੀ ਹੋਵੇ। ਸ਼ਾਇਦ ਇਸ ਕਰਕੇ ਹੀ ਮੰਨੇ ਦੇ ਕਤਲ ਤੋਂ ਬਾਅਦ ਪੁਲਸ ਵੱਲੋਂ ਲਾਰੇਂਸ ਬਿਸ਼ਨੋਈ ਗਰੁੱਪ ਵੱਲ ਜਾਂਚ ਮੋੜਨ ਦੀ ਬਜਾਏ ਪੁਲਸ ਹੁਣ ਹੋਰ ਪਹਿਲੂਆਂ ਤੋਂ ਵੀ ਛਾਣਬੀਣ ਕਰ ਰਹੀ ਹੈ। ਇਸ ਸਬੰਧੀ ਪੁਲਸ ਨੇ ਕਈ ਥਾਂਈ ਛਾਪੇਮਾਰੀ ਵੀ ਕੀਤੀ ਹੈ। ਉਧਰ ਇਸ ਮਾਮਲੇ ਸਬੰਧੀ ਐੱਸ.ਪੀ. ਰਾਜਪਾਲ ਸਿੰਘ ਹੁੰਦਲ ਅਤੇ ਮਲੋਟ ਦੇ ਡੀ.ਐੱਸ.ਪੀ. ਭੁਪਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਜਲਦੀ ਕਿਸੇ ਨਤੇਜੇ ਤੇ ਪੁੱਜ ਜਾਵੇਗੀ।
ਐੱਸ. ਜੀ. ਪੀ. ਸੀ. ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਏ ਟਕਰਾਅ ਪਿੱਛੋਂ ਲੌਂਗੋਵਾਲ ਦਾ ਵੱਡਾ ਬਿਆਨ
NEXT STORY