ਮਾਨਸਾ (ਰਾਣਾ): ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਲਈ ਲਿਆਂਦਾ ਗਿਆ ਇਕ ਕੈਦੀ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ। ਹਾਲਾਂਕਿ ਪੁਲਸ ਦੇ ਜਵਾਨਾਂ ਨੇ ਫੁਰਤੀ ਦਿਖਾਉਂਦਿਆਂ ਕੈਦੀ ਦਾ ਪਿੱਛਾ ਕੀਤਾ ਤੇ ਕੁਝ ਸਮੇਂ ਵਿਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਦੀ ਪਛਾਣ ਸੋਨੂੰ ਕੁਮਾਰ ਵਾਸੀ ਪਿੰਡ ਜਵਾਹਰਕੇ ਵਜੋਂ ਹੋਈ ਹੈ। ਮੁਲਜ਼ਮ 'ਤੇ ਚੋਰੀ ਤੇ ਨਸ਼ੇ ਸਮੇਤ ਹੋਰ ਦੋਸ਼ਾਂ ਤਹਿਤ ਤਕਰੀਬਨ ਇਕ ਦਰਜਨ ਮਾਮਲੇ ਦਰਜ ਹਨ। ਥਾਣਾ ਸਿਟੀ ਵਨ ਦੀ ਪੁਲਸ ਨੇ ਉਸ ਨੂੰ ਨਸ਼ੇ ਤੇ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਮੈਡੀਕਲ ਲਈ ਲਿਆਂਦਾ ਗਿਆ ਸੀ।
ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਪੁਲਸ ਮੁਲਾਜ਼ਮ ਹਸਪਤਾਲ ਦੇ ਕਾਊਂਟਰ 'ਤੇ ਗੱਲ ਕਰ ਰਹੇ ਸਨ ਤਾਂ ਮਗਰ ਖੜ੍ਹਾ ਕੈਦੀ ਮੌਕਾ ਦੇਖ ਕੇ ਉੱਥੋਂ ਦੌੜ ਗਿਆ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਭੱਜਦੇ ਨੂੰ ਵੇਖ ਲਿਆ ਤੇ ਤੁਰੰਤ ਹੀ ਉਸ ਦੇ ਮਗਰ ਦੌੜ ਲਗਾ ਦਿੱਤੀ। ਕੁਝ ਮਿੰਟਾਂ ਵਿਚ ਹੀ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ, ਇਸ ਤਾਰੀਖ਼ ਤੋਂ ਲੱਗੇਗੀ ਬ੍ਰੇਕ
NEXT STORY