ਜਲੰਧਰ (ਰਾਜੇਸ਼)- ਜਲੰਧਰ ਦੇ ਮਕਸੂਦਾਂ ਥਾਣੇ 'ਚ ਹੋਏ ਬੰਬ ਬਲਾਸਟ ਤੋਂ ਬਾਅਦ ਜਿੱਥੇ ਜ਼ਿਲਾ ਪੁਲਸ ਨੂੰ ਜ਼ਿਆਦਾ ਚੌਕਸੀ ਵਰਤਣ ਦੀ ਜ਼ਰੂਰਤ ਹੈ, ਉਥੇ ਹੀ ਪੁਲਸ ਇਸ ਤੋਂ ਉਲਟ ਚੱਲ ਰਹੀ ਹੈ। ਜਲੰਧਰ 'ਚ ਸ਼ਹਿਰ ਦੇ ਮੇਨ ਚੌਕ ਹੋਵੇ ਜਾਂ ਤੰਗ ਬਾਜ਼ਾਰ ਕਿਤੇ ਵੀ ਰਾਤ ਦੇ ਸਮੇਂ ਪੁਲਸ ਦਾ ਪਹਿਰਾ ਨਜ਼ਰ ਨਹੀਂ ਆਉਂਦਾ। ਰਾਤ ਸਮੇਂ ਪੁਲਸ ਨਾਕੇ ਖਾਲੀ ਹੋਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
'ਜਗ ਬਾਣੀ' ਦੀ ਟੀਮ ਨੇ ਰਾਤ ਨੂੰ ਗੁਰੂ ਨਾਨਕ ਮਿਸ਼ਨ ਚੌਕ, ਭਗਵਾਨ ਵਾਲਮੀਕਿ ਚੌਕ, ਨਕੋਦਰ ਚੌਕ ਅਤੇ ਸਕਾਈਲਾਰਕ ਆਦਿ ਚੌਕਾਂ 'ਚ ਨਜ਼ਰ ਦੌੜਾਈ ਤਾਂ ਉਥੇ ਕੋਈ ਪੁਲਸ ਨਾਕਾ ਦਿਖਾਈ ਨਹੀਂ ਦਿੱਤਾ।
ਲਿੰਗ ਜਾਂਚ ਦੇ 6 ਦਿਨਾਂ ਬਾਅਦ ਡਾ. ਕੰਗ ਖਿਲਾਫ ਅਪਰਾਧਕ ਮਾਮਲਾ ਦਰਜ
NEXT STORY