ਹੁਸ਼ਿਆਰਪੁਰ (ਅਮਰੀਕ) : ਨਾਮਧਾਰੀ ਪੰਥ ਦੇ ਲੋਕਾਂ ਵਲੋਂ ਮਾਤਾ ਚੰਦ ਕੌਰ ਦੇ ਕਤਲ ਮਾਮਲੇ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ ਨੂੰ ਨਾਮਧਾਰੀ ਪੰਥ ਦੇ ਆਗੂਆਂ ਤੇ ਲੋਕਾਂ ਨੇ ਮਿੰਨੀ ਸਕੱਤਰੇਤ ਅੱਗੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜ੍ਹਨ ਬਾਰੇ ਜ਼ਿਲਾ ਮਾਲ ਅਫਸਰ ਨੂੰ ਮੰਗ ਪੱਤਰ ਸੌਂਪਿਆ। ਇਸ ਬਾਰੇ ਨਾਮਧਾਰੀ ਪੰਥ ਦੇ ਆਗੂਆਂ ਨੇ ਦੱਸਿਆ ਕਿ ਮਾਤਾ ਚੰਦ ਕੌਰ ਦੇ ਕਤਲ ਨੂੰ 4 ਸਾਲ ਦੇ ਕਰੀਬ ਹੋ ਗਏ ਹਨ ਪਰ ਸੂਬਾ ਸਰਕਾਰ ਦੀ ਮਿਲੀ-ਭੁਗਤ ਕਰਕੇ ਅੱਜ ਤੱਕ ਨਾ ਹੀ ਪੁਲਸ ਤੇ ਨਾ ਹੀ ਸੀ. ਬੀ. ਆਈ. ਮੁੱਖ ਦੋਸ਼ੀਆਂ ਤੱਕ ਪੁੱਜ ਸਕਦੀ ਹੈ। ਨਾਮਧਾਰੀ ਪੰਥ ਦੇ ਲੋਕਾਂ ਵਲੋਂ ਕਿਹਾ ਗਿਆ ਹੈ ਕਿ ਜੇਕਰ ਜਲਦੀ ਹੀ ਮੁੱਖ ਦੋਸ਼ੀਆਂ ਨੂੰ ਨਾ ਫੜ੍ਹਿਆ ਗਿਆ ਤਾਂ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।
ਪ੍ਰਕਾਸ਼ ਪੁਰਬ ਮੌਕੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
NEXT STORY