Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    1:21:23 PM

  • sdo of mining department arrested in punjab

    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ!...

  • taj mahal  korean tourists  monkeys  attack

    ਤਾਜ ਮਹਿਲ ਦੇਖਣ ਆਏ ਕੋਰੀਆਈ ਸੈਲਾਨੀ 'ਤੇ ਬਾਂਦਰਾਂ...

  • meenakshi goyal appointed as acting vice chancellor of panjab university

    ਮੀਨਾਕਸ਼ੀ ਗੋਇਲ ਬਣੇ ਪੰਜਾਬ ਯੂਨੀਵਰਸਿਟੀ ਦੇ...

  • punjabi youth in fbi list

    ਇਕ ਹੋਰ ਪੰਜਾਬੀ ਨੌਜਵਾਨ FBI ਦੀ ਮੋਸਟ ਵਾਂਟੇਡ ਲਿਸਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬਾਬਾ ਗੁਰਦਿੱਤ ਸਿੰਘ ਦੀ ਆਖ਼ਰੀ ਯਾਦਗਾਰ ਸਰਕਾਰ ਦੇ ਰਹਿਮੋ ਕਰਮ ਨੂੰ ਉਡੀਕ ਰਹੀ ਹੈ...

PUNJAB News Punjabi(ਪੰਜਾਬ)

ਬਾਬਾ ਗੁਰਦਿੱਤ ਸਿੰਘ ਦੀ ਆਖ਼ਰੀ ਯਾਦਗਾਰ ਸਰਕਾਰ ਦੇ ਰਹਿਮੋ ਕਰਮ ਨੂੰ ਉਡੀਕ ਰਹੀ ਹੈ...

  • Edited By Rajwinder Kaur,
  • Updated: 24 May, 2020 06:30 PM
Jalandhar
mata surjit kaur komagata maru
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ 

ਇਹ ਖਾਸ ਸਟੋਰੀ ਅਸੀਂ 10 ਮਾਰਚ 2019 ਨੂੰ ਕੀਤੀ ਸੀ। ਕੱਲ੍ਹ 23 ਮਈ ਨੂੰ ਕਾਮਾਗਾਟਾ ਮਾਰੂ ਦੇ ਵਿਲੱਖਣ ਇਤਿਹਾਸ ਦੀ 107 ਵੀਂ ਵਰ੍ਹੇਗੰਢ ਮਨਾ ਕੇ ਹਟੇ ਹਾਂ। ਇਸ ਸਟੋਰੀ ਦੇ ਇੱਕ ਸਾਲ ਬਾਅਦ ਵੀ ਇਸ ਪਾਸੇ ਨਹੀਂ ਸੋਚਿਆ ਗਿਆ। ਜਗਬਾਣੀ ਦੇ ਖ਼ਬਰੀ ਪਿਟਾਰੇ ਵਿਚੋਂ ਇਹ ਖਾਸ ਖ਼ਬਰ ਕਾਮਾਗਾਟਾ ਮਾਰੂ ਦੇ 107 ਵੀਂ ਵਰ੍ਹੇਗੰਢ ਮੌਕੇ...

ਤਾਜ਼ਾ ਜਾਣਕਾਰੀ 
ਸਾਡੀ ਕੀਤੀ ਇਸ ਖਬਰ ਤੋਂ ਮਹੀਨਾ ਬਾਅਦ ਹੀ ਜ਼ਲ੍ਹਿਆਂ ਵਾਲੇ ਬਾਗ਼ ਦੀ 100ਵੀਂ ਵਰ੍ਹੇਗੰਢ ਮਨਾਈ ਗਈ ਸੀ। ਮਾਤਾ ਸੁਰਜੀਤ ਕੌਰ ਦੇ ਪਰਿਵਾਰ ਨਾਲ 1919 ਦੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦਾ ਵੀ ਸਬੰਧ ਹੈ। ਇਸ ਸਾਕੇ ਵਿੱਚ ਮਾਤਾ ਸੁਰਜੀਤ ਕੌਰ ਦੇ ਦਿਓਰ ਭਾਈ ਦੁਰਗਾ ਸਿੰਘ ਬਾਗ ਵਿੱਚ ਪਾਣੀ ਦੀ ਸੇਵਾ ਕਰਦੇ ਹੋਏ ਜ਼ਖਮੀ ਹੋਏ ਸਨ। ਉਨ੍ਹਾਂ ਸਮਿਆਂ ਵਿੱਚ ਹੋਈਆਂ ਗ੍ਰਿਫਤਾਰੀਆਂ ਵਿੱਚ ਭਾਈ ਦੁਰਗਾ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਲ੍ਹਿਆਂ ਵਾਲੇ ਬਾਗ ਦੇ ਸੌ ਸਾਲਾਂ ਮੌਕੇ ’ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਮਾਤਾ ਸੁਰਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਸੀ। ਮਾਤਾ ਸੁਰਜੀਤ ਕੌਰ ਦੇ ਪੁੱਤਰ ਪ੍ਰੇਮ ਸਿੰਘ ਭਾਟੀਆ ਕਹਿੰਦੇ ਨੇ ਕਿ ਇਸ ਮੌਕੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦਿਆਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਇਸ ਘਰ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਸ ਦੌਰਾਨ ‘ਜਗਬਾਣੀ’ ਵਿਚ ਛਪੀ ਇਸ ਵਿਸ਼ੇਸ਼ ਖਬਰ ਦੀ ਕਤਰਨ ਵੀ ਕੈਪਟਨ ਸਾਹਿਬ ਨੂੰ ਦਿੱਤੀ ਸੀ ਤਾਂ ਕਿ ਉਹ ਮਾਮਲੇ ਬਾਰੇ ਪੂਰੀ ਤਰ੍ਹਾਂ ਜਾਣ ਸਕਣ। 

ਪ੍ਰੇਮ ਸਿੰਘ ਭਾਟੀਆ ਕਹਿੰਦੇ ਹਨ ਕਿ ਇੱਕ ਪਾਸੇ ਕੈਨੇਡਾ ਵਿੱਚ ਕਾਮਾਗਾਟਾ ਮਾਰੂ ਦੇ 107 ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿੱਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਇਸ ਯਾਦਗਾਰ ਘਰ ਬਾਰੇ ਖ਼ਬਰ ਲੱਗਣ ਤੋਂ ਇੱਕ ਸਾਲ ਬਾਅਦ ਵੀ ਕੁਝ ਨਹੀਂ ਸੋਚਿਆ ਗਿਆ।

ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮੌਕੇ ਮਾਤਾ ਸੁਰਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

PunjabKesari

ਅੰਬਰਸਰ ‘ਚ ਗਵਾਚਿਆ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਘਰ 
ਅੰਮ੍ਰਿਤਸਰ ਕੱਟੜਾ ਦਲ ਸਿੰਘ ਦੀਆਂ ਗਲੀਆਂ ‘ਚ ਇੱਕ ਜ਼ਿਕਰ ਅਕਸਰ ਸੁਣੀਂਦਾ ਹੈ ਕਿ ਇੱਥੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਆਪਣੇ ਆਖਰੀ ਸਾਲਾਂ ‘ਚ ਰਹਿੰਦੇ ਰਹੇ ਹਨ। ਉਹ ਫੌਤ ਵੀ ਇੱਥੇ ਹੋਏ ਅਤੇ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਉਨ੍ਹਾਂ ਦੇ ਪਿੰਡ ਸਰਹਾਲੀ ਵਿਖੇ ਲਿਜਾਇਆ ਗਿਆ। ਗੁਰਦੁਆਰਾ ਕੌਲਸਰ ਸਾਹਿਬ ਦੇ ਸਾਹਮਣੇ ਇਸ ਵੇਲੇ ਨਗਰ ਨਿਗਮ ਦਾ ਪਾਣੀ ਸਪਲਾਈ ਕਰਨ ਵਾਲਾ ਕੋਠਾ ਹੈ। ਇੱਥੇ ਸ. ਕਰਮ ਸਿੰਘ ਦਾ ਘਰ ਸੀ, ਜਿੰਨ੍ਹਾਂ ਦਾ ਪਿਛੋਕੜ ਸਰਹਾਲੀ ਦਾ ਸੀ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਆਖਰੀ ਸਾਲਾਂ ‘ਚ ਇੱਥੇ ਆਪਣੇ ਪਿੰਡ ਵਾਲੇ ਕਰਮ ਸਿੰਘ ਦੇ ਘਰ ਰਹਿੰਦੇ ਰਹੇ ਹਨ ਅਤੇ ਇੱਥੇ ਹੀ ਉਹ ਅਕਾਲ ਚਲਾਣਾ ਕਰ ਗਏ। ਕੱਟੜਾ ਦਲ ਸਿੰਘ ਦੇ ਮਨਦੀਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਬਾਰੇ ਨਗਰ ਨਿਗਮ ਦਾ ਰਿਕਾਰਡ ਕੀ ਕਹਿੰਦਾ ਹੈ, ਇਸ ਬਾਰੇ ਤਾਂ ਨਹੀਂ ਪਤਾ ਪਰ ਦਰਬਾਰ ਸਾਹਿਬ ਦੇ ਨਾਲ ਲੱਗਦੀ ਕੱਟੜਾ ਦਲ ਸਿੰਘ ਦੀ ਇਹ ਗਲੀ ਬਾਬਾ ਗੁਰਦਿੱਤ ਸਿੰਘ ਮਾਰਗ ਹੀ ਵੱਜਦੀ ਹੈ।

ਮਾਤਾ ਸੁਰਜੀਤ ਕੌਰ

PunjabKesari

ਹਵਾਲਾ ਆਖਰੀ ਗਵਾਹ ਦੀ ਜ਼ੁਬਾਨੀ 
ਮਾਤਾ ਸੁਰਜੀਤ ਕੌਰ 100 ਸਾਲ ਦੇ ਹਨ। ਨਵੇਂ ਧਰਮਪੁਰੇ ਲਾਹੌਰ ਦੀਆਂ ਗਲੀਆਂ ਤੋਂ ਵੰਡ ਦਾ ਪਰਵਾਸ ਅੰਬਰਸਰ ਨੂੰ ਹੋਇਆ। ਸੁਰਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ‘ਚ ਮੈਂ 25 ਜਾਂ 26 ਸਾਲਾਂ ਦੀ ਹੋਵਾਂਗੀ ਪਰ ਸਾਫ ਕੁਝ ਯਾਦ ਨਹੀਂ। ਉਦੋਂ ਉਮਰਾਂ ਗਿਣਨ ਦਾ ਬਹੁਤਾ ਰਿਵਾਜ਼ ਨਹੀਂ ਸੀ। ਮਾਤਾ ਸੁਰਜੀਤ ਦੇ ਆਪਣੇ ਮਾਂ ਪਿਓ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਸਨ। ਆਪ ਉਹ ਆਪਣੇ ਤਾਏ ਦੀ ਧੀ ਘਰ ਰਹਿੰਦੇ ਸਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚੇ ਤਾਇਆ ਦਾ ਪਰਿਵਾਰ ਅੱਜ ਵੀ ਲਹਿੰਦੇ ਪੰਜਾਬ ‘ਚ ਹੈ ਅਤੇ ਸਿੱਖ ਹੀ ਹੈ। 47 ਦੇ ਹੱਲਿਆਂ ‘ਚ ਨਵੇਂ ਧਰਮਪੁਰੇ ਬਜ਼ਾਰ ‘ਚ ਜਦੋਂ ਧਾੜਵੀ ਪਏ ਤਾਂ ਉਹ ਘਰ ‘ਚ ਇੱਕਲੀ ਸੀ। ਉਸ ਨਾਲ ਗੁਆਂਢ ਦੀਆਂ ਪੰਜ ਛੇ ਕੁੜੀਆਂ ਹੋਰ ਸਨ। ਉਨ੍ਹਾਂ ਨੂੰ ਇੱਕ ਰੱਬ ਦੇ ਬੰਦੇ ਮੌਲਵੀ ਨੇ ਬਚਾਇਆ ਸੀ।

ਬਾਬਾ ਗੁਰਦਿੱਤ ਸਿੰਘ ਅਤੇ ਦੇਸ਼ 
ਉਮੀਦ ਭਰੀ ਰੌਸ਼ਨੀ ਅੱਖਾਂ ‘ਚ ਲੈ ਮਾਤਾ ਸੁਰਜੀਤ ਕੌਰ ਵਤਨ ਅਤੇ ਮਿੱਟੀ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਦੇਸ਼ ਲਈ ਕੁਝ ਕਰੋ। ਉਨ੍ਹਾਂ ਦੀਆਂ ਯਾਦਾਂ ‘ਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਜ਼ਿਕਰ ਹੈ। ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉਹ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਮਿਲੇ ਸੀ ਤਾਂ ਉਹ ਗੁਰਦੁਆਰਾ ਕੌਲਸਰ ਵਾਲੇ ਪਾਸਿਓਂ ਆ ਰਹੀ ਸੀ। ਮੈਂ ਸਲਾਈ ਕਢਾਈ ਦਾ ਕੰਮ ਕਰਦੀ ਸਾਂ ਅਤੇ ਉਨ੍ਹਾਂ ਦੇ ਕਛਹਿਰੇ ਮੈਂ ਸਿਉਂਦੀ ਰਹੀ ਹਾਂ। ਉਨ੍ਹਾਂ ਮੁਤਾਬਕ ਬਾਬਾ ਗੁਰਦਿੱਤ ਸਿੰਘ ਚੜ੍ਹਦੀਕਲਾ ਵਾਲੇ ਬੰਦੇ ਸਨ ਅਤੇ ਉਨ੍ਹਾਂ ਨੂੰ ਮੈਂ ਆਖਰੀ ਛੇ-ਸੱਤ ਸਾਲ ਵੇਹੰਦੀ ਰਹੀ ਹਾਂ। ਮੇਰੇ ਪਤੀ ਵੀਰ ਸਿੰਘ ਵੀਰ ਵੀ ਉਨ੍ਹਾਂ ਨੂੰ ਮਿਲਦੇ ਸਨ। ਉਨ੍ਹਾਂ ਦੇ ਆਖਰੀ ਸਵਾਸ ਛੱਡਣ ਵੇਲੇ ਵੀ ਅਸੀਂ ਉਨ੍ਹਾਂ ਕੋਲ ਸਾਂ। ਉਸ ਸਮੇਂ ਉਨ੍ਹਾਂ ਦੇ ਪਤੀ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਕੇਹਰ ਸਿੰਘ (ਘਰ ਦੇ ਮਾਲਕ), ਰਾਧਾ ਕ੍ਰਿਸ਼ਨ (ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਹਨ), ਦਰਸ਼ਨ ਸਿੰਘ ਫੇਰੂਮਾਨ ਵੀ ਹਾਜ਼ਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੋਂ ਪਿੰਡ ਸਰਹਾਲੀ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਸਸਕਾਰ ਹੋਇਆ। ਪੰਜਾਬ ਸਰਕਾਰ ਨੇ 2014 ‘ਚ ਕਾਮਾਗਾਟਾ ਮਾਰੂ ਦੀ ਵਰ੍ਹੇਗੰਢ ਮੌਕੇ ਬਾਬਾ ਗੁਰਦਿੱਤ ਸਿੰਘ ਦਾ ਘਰ ਬਣਾਉਣ ਦਾ ਐਲਾਨ ਕੀਤਾ ਸੀ। ਪਰ ਅੱਜ ਦੀ ਤਾਰੀਖ਼ ਤੱਕ ਉਨ੍ਹਾਂ ਦਾ ਘਰ ਯਾਦਗਰ ਵਜੋਂ ਨਹੀਂ ਬਣਾਇਆ ਗਿਆ। ਮਾਤਾ ਸੁਰਜੀਤ ਕੌਰ ਕਹਿੰਦੇ ਹਨ ਕਿ ਇਹੋ ਨਹੀਂ ਗਿਆਨੀ ਜ਼ੈਲ ਸਿੰਘ ਹੁਣਾਂ ਵੀ ਕਿਹਾ ਸੀ ਕਿ ਅੰਮ੍ਰਿਤਸਰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਘਰ ਬਣਾਵਾਂਗੇ ਪਰ ਨਹੀਂ ਬਣਿਆ। 

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਆਖਰੀ ਵਿਦਾਈ ਵੇਲੇ

PunjabKesari

ਸ੍ਰੀ ਹਰਿਮੰਦਰ ਸਾਹਿਬ ਅਤੇ ਵੰਡ 47 
ਮਾਤਾ ਸੁਰਜੀਤ ਕੌਰ ਦੱਸਦੇ ਹਨ ਕਿ ਵੰਡ ਵੇਲੇ ਉਨ੍ਹਾਂ ਲਈ ਆਸਰੇ ਦਾ ਠਿਕਾਣਾ ਦਰਬਾਰ ਸਾਹਿਬ ਦੀਆਂ ਪਰਿਕਰਮਾ ਬਣੀਆ। ਇੱਥੇ ਹਜ਼ਾਰਾਂ ਰਫਿਊਜੀਆਂ ਨੂੰ ਥਾਂ ਮਿਲੀ। ਗੁਰੂ ਰਾਮਦਾਸ ਜੀ ਦੇ ਲੰਗਰ ‘ਚੋਂ ਲੰਗਰ ਛੱਕਦੇ ਅਤੇ ਇੱਥੇ ਹੀ ਸੇਵਾ ਕਰਦੇ। ਮਾਤਾ ਜੀ ਮੁਤਾਬਕ ਉਨ੍ਹਾਂ ਵੇਲਿਆਂ ‘ਚ ਵੀ ਗੁਰੂ ਘਰ ਦਾ ਲੰਗਰ ਕਦੀ ਥੁੜ੍ਹਿਆ ਨਹੀਂ। ਇੱਕ ਵਾਰੀ ਲੰਗਰ ‘ਚ ਰਸਦ ਘਟੀ ਤਾਂ ਮਾਲਵੇ ‘ਚੋਂ ਬਾਜਰੇ ਦਾ ਭਰਿਆ ਗੱਡਾ ਪਹੁੰਚ ਗਿਆ। ਅਸਾਂ ਸਾਰੀਆਂ ਬੀਬੀਆਂ ਚੱਕੀ ਡਾਹੀ ਅਤੇ ਬਾਜਰਾ ਪੀਸਿਆ। ਉਨ੍ਹਾਂ ਵੇਲਿਆਂ ‘ਚ ਜੇ ਕੱਟ ਵੱਡ ਸੀ ਤਾਂ ਹੱਥਾਂ ਨੂੰ ਹੱਥਾਂ ਦਾ ਸਹਾਰਾ ਵੀ ਸੀ। ਇੱਥੋਂ ਫੇਰ ਮੈਨੂੰ ਮੇਰੀ ਭੂਆ ਦਾ ਪੁੱਤ ਲੈ ਗਿਆ ਅਤੇ ਮੇਰਾ ਵਿਆਹ ਅਜ਼ਾਦੀ ਘੁਲਾਟੀਏ ਜੁਝਾਰੂ ਕਵੀ ਵੀਰ ਸਿੰਘ ਵੀਰ ਨਾਲ ਇੱਕ ਰੁਪਏ ਦੇ ਸ਼ਗਨ ਨਾਲ ਹੋਇਆ। ਉਨ੍ਹਾਂ ਮੁਤਾਬਕ ਕੱਟੜਾ ਦਲ ਸਿੰਘ ਦਾ ਇਹ ਮੁਹੱਲਾ ਬਹੁਤ ਖਾਸ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਘਰ ਵੀ ਇਸੇ ਗਲੀ ‘ਚ ਹੈ। ਉਨ੍ਹਾਂ ਦੀ ਮਾਤਾ ਅਤੇ ਉਹ ਇੱਕਠੇ ਸਲਾਈ ਕਢਾਈ ਦਾ ਕੰਮ ਕਰਦੇ ਰਹੇ ਹਨ। 

10 ਮਾਰਚ 2019 ਨੂੰ ਲੱਗੀ ਜਗਬਾਣੀ ਵਿੱਚ ਵਿਸ਼ੇਸ਼ ਖਬਰ

PunjabKesari

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ 
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ (1861-1954) ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ ‘ਚ ਹੋਇਆ ਸੀ। ਇਨ੍ਹਾਂ ਦੇ ਦਾਦਾ ਸਿੱਖ ਫੌਜ ‘ਚ ਸਨ ਅਤੇ ਪਿਤਾ ਕਿਸਾਨ ਸਨ।1870 ‘ਚ ਗੁਰਦਿੱਤ ਸਿੰਘ ਮਲੇਸ਼ੀਆ ਚਲੇ ਗਏ। 1885 ‘ਚ ਇਨ੍ਹਾਂ ਦਾ ਪਹਿਲਾ ਵਿਆਹ ਹੋਇਆ। ਪਹਿਲੇ ਵਿਆਹ ‘ਚੋਂ ਦੋ ਕੁੜੀਆਂ ਅਤੇ ਇੱਕ ਮੁੰਡਾ ਸੀ। ਤਿੰਨਾਂ ਦੀ ਹੀ ਮੌਤ ਹੋ ਗਈ ਸੀ। ਇਨ੍ਹਾਂ ਦੀ ਦੂਜੀ ਪਤਨੀ ‘ਚੋਂ ਬਲਵੰਤ ਸਿੰਘ ਇਨ੍ਹਾਂ ਦਾ ਪੁੱਤਰ ਸੀ, ਜੋ ਇਨ੍ਹਾਂ ਦਾ ਵਾਰਸ ਬਣਿਆ। ਬਾਬਾ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ ਸੀ। ਇਸੇ ਤਹਿਤ ਇਨ੍ਹਾਂ ਜਪਾਨੀਆਂ ਤੋਂ ਕਾਮਾਗਾਟਾ ਮਾਰੂ ਜਹਾਜ਼ ਖਰੀਦਿਆ ਸੀ, ਜਿਹਦਾ ਬਾਅਦ ‘ਚ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। 1914 ਵਿੱਚ ਹਾਂਗਕਾਂਗ ਤੋਂ ਕੈਨੇਡਾ ਭਾਰਤੀ ਯਾਤਰੂਆਂ ਨਾਲ ਜਹਾਜ਼ ਪਹੁੰਚਿਆ ਸੀ। ਇਸੇ ਤਹਿਤ ਇਨ੍ਹਾਂ ਕਨੇਡੀਅਨ ਪਰਵਾਸੀ ਕਾਨੂੰਨ ਨੂੰ ਵੰਗਾਰਿਆ ਸੀ, ਕਿਉਂਕਿ ਇਸ ਕਾਨੂੰਨ ਅਧੀਨ ਭਾਰਤੀਆਂ ਦੇ ਆਗਮਨ ਨੂੰ ਬੰਦ ਕਰਨ ਦਾ ਬੰਦੋਬਸਤ ਸੀ। ਇਹੋ ਜਹਾਜ਼ ਇਨ੍ਹਾਂ ਵਿਰੋਧੀ ਹਲਾਤਾਂ ‘ਚੋਂ ਲੰਘਦਾ 29 ਸਤੰਬਰ 1914 ਨੂੰ ਕੱਲਕੱਤਾ ਦੇ ਬੱਜਬੱਜ ਘਾਟ ‘ਤੇ ਪਹੁੰਚਿਆ, ਜਿੱਥੋਂ ਜਹਾਜ਼ ‘ਚ ਸ਼ਾਮਲ ਸਾਰੇ ਸਰਕਾਰ ਦੇ ਵਿਦਰੋਹੀ ਸਨ ਅਤੇ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿੱਚ ਉਨ੍ਹਾਂ ਦੇ ਘਰੋ ਘਰੀਂ ਵਾਪਸ ਭੇਜਿਆ ਗਿਆ। ਇਸੇ ਦੌਰਾਨ ਸਿੱਖ ਮੁਸਾਫਰਾਂ ਨੇ ਵਾਪਸ ਜਾਣ ਤੋਂ ਮਨ੍ਹਾਂ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਆਪਣੇ ਸਿਰ ਉੱਪਰ ਚੁੱਕ ਸ਼ਹਿਰ ‘ਚ ਸਰਕਾਰ ਵਿਰੁੱਧ ਜਲੂਸ ਕੱਢਿਆ।

ਇਸ ਦੌਰਾਨ 18 ਸਿੱਖ ਮਾਰੇ ਗਏ, 25 ਜ਼ਖ਼ਮੀ ਹੋਏ ਅਤੇ ਬਾਬਾ ਗੁਰਦਿੱਤ ਸਿੰਘ ਬੱਚ ਨਿਕਲੇ ਅਤੇ ਸੱਤ ਸਾਲ ਅੰਗਰੇਜ਼ ਸਰਕਾਰ ਤੋਂ ਗ੍ਰਿਫਤਾਰੀ ਲਈ ਲੁਕਣ ਮੀਟੀ ਖੇਡਦੇ ਰਹੇ। 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਬਾਬਾ ਗੁਰਦਿੱਤ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ। ਇਸ ਤੋਂ ਬਾਅਦ ਕਈ ਵਾਰ ਭੜਕਾਊ ਭਾਸ਼ਨ ਦੇਣ ਤੋਂ ਲੈਕੇ ਸਰਕਾਰ ਵਿਰੋਧੀ ਕਾਰਵਾਈਆਂ ਕਰਕੇ ਵੱਖ ਵੱਖ ਸਮੇਂ ‘ਚ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। 1937 ਵਿੱਚ ਇਨ੍ਹਾਂ ਇੰਡੀਅਨ ਨੈਸ਼ਨਕ ਕਾਂਗਰਸ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਪਰਤਾਪ ਸਿੰਘ ਕੈਰੋਂ ਤੋਂ ਹਾਰ ਗਏ। ਬਾਬਾ ਗੁਰਦਿੱਤ ਸਿੰਘ ਨੇ 1934 ‘ਚ ਅਕਾਲੀਆਂ ਵੱਲੋਂ ਸਰਬ-ਸੰਪਰਦਾਇ ਕਾਨਫਰੰਸ ‘ਚ ਵੀ ਹਿੱਸਾ ਲਿਆ ਸੀ। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਅਕਾਲ ਚਲਾਣਾ ਕਰ ਗਏ। ਕਹਿੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਨੇ ਜਿਹੜੀ ਹੱਡ ਬੀਤੀ ਲਿਖੀ ਅਤੇ ਜਿਵੇਂ ਉਹ ਕੇਸ ਲੜਦੇ ਰਹੇ ਉਨ੍ਹਾਂ ‘ਚ ਜ਼ਿਕਰ ਸੀ ਗੁਰੂ ਨਾਨਕ ਜਹਾਜ਼ ਅਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦਾ ਅਤੇ ਉਹ ਚਾਹੁੰਦੇ ਸਨ ਕਿ ਦੁਨੀਆਂ ਉਨ੍ਹਾਂ ਦੇ ਜਹਾਜ਼ ਨੂੰ ਇਸ ਨਾਮ ਨਾਲ ਹੀ ਜਾਣੇ। ਅਖੀਰ ਬਾਬਾ ਗੁਰਦਿੱਤ ਸਿੰਘ ਦਾ ਜਹਾਜ਼ ਕਾਮਾਗਾਟਾ ਮਾਰੂ ਹੀ ਰਿਹਾ।

PunjabKesari

  • Komagata Maru
  • Mata Surjit Kaur
  • Anniversary
  • Harpreet Singh Kahlon
  • ਮਾਤਾ ਸੁਰਜੀਤ ਕੌਰ
  • ਕਾਮਾਗਾਟਾ ਮਾਰੂ
  • ਵਰ੍ਹੇਗੰਢ
  • ਹਰਪ੍ਰੀਤ ਸਿੰਘ ਕਾਹਲੋਂ

ਕਾਰ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ 2 ਦੀ ਮੌਤ, 1 ਮਹਿਲਾ ਗੰਭੀਰ ਜ਼ਖਮੀ

NEXT STORY

Stories You May Like

  • amitabh  s success mantra at the age of 83
    83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ
  • aap government is exposing its dishonesty by protecting ministers
    ਪੇਪਰ ਲੀਕ ਤੇ ਨਕਲ ਕਾਂਡ 'ਤੇ ਮੰਤਰੀਆਂ ਨੂੰ ਬਚਾ ਰਹੀ ਆਪ ਸਰਕਾਰ ਆਪਣੀ ਬੇਈਮਾਨੀ ਬੇਨਕਾਬ ਕਰ ਰਹੀ ਹੈ: ਢਿੱਲੋਂ
  • punjab bjp president kewal singh dhillon statement
    ਕਾਨੂੰਨ-ਵਿਵਸਥਾ ਦੇ ਮੋਰਚੇ 'ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ : ਕੇਵਲ ਢਿੱਲੋਂ
  • punjab financial situation rp singh statement
    ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚ ਰਹੀ ਮਾਨ ਸਰਕਾਰ, ਮੈਡੀਕਲ ਸਹੂਲਤਾਂ ਦਾ ਬੁਰਾ ਹਾਲ : RP ਸਿੰਘ
  • sher e punjab maharaja ranjit singh barandari has also collapsed
    ਕਿਸੇ ਨੇ ਨਹੀਂ ਸੰਭਾਲੀ ਵਿਰਾਸਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ ਦੀ ਆਖ਼ਰੀ ਦੀਵਾਰ ਵੀ ਡਿੱਗੀ
  • 12th uk gatka championship
    12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ: ਵੂਲਿਚ ਦੇ ਜ਼ੋਰਾ ਸਿੰਘ ਨੇ ਮਾਰੀ ਬਾਜ਼ੀ, ਬੀਬੀਆਂ 'ਚੋਂ ਕਮਲਪ੍ਰੀਤ ਕੌਰ ਰਹੀ ਮੋਹਰੀ
  • parthiv patel has high hopes for rohit sharmas last match
    ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'
  • crude oil import becoming expensive for the government
    ਸਰਕਾਰ ਨੂੰ ਮਹਿੰਗੀ ਪੈ ਰਹੀ ਕੱਚੇ ਤੇਲ ਦੀ ਦਰਮਾਦ, 61 ਫੀਸਦੀ ਵਧਿਆ ਬਿੱਲ ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Trending
Ek Nazar
after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • big announcement for the family after the death of research scholar at pu
      ਪੰਜਾਬ ਯੂਨੀਵਰਸਿਟੀ 'ਚ ਰਿਸਰਚ ਸਕਾਲਰ ਜੋਤੀ ਦੀ ਮੌਤ ਮਗਰੋਂ ਪਰਿਵਾਰ ਲਈ ਵੱਡਾ ਐਲਾਨ
    • punjab teachers  education department
      ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ, 3 ਅਗਸਤ ਤੱਕ ਮਿਲਿਆ ਮੌਕਾ
    • vegetable prices have doubled
      ਸਬਜ਼ੀਆਂ ਦੀ ਕੀਮਤਾਂ ਹੋਈਆਂ ਦੁੱਗਣੀਆਂ, ਵਿਗੜਿਆ ਰਸੋਈ ਦਾ ਬਜਟ
    • bhupesh baghel is coming back to punjab amidst congress turmoil
      ਕਾਂਗਰਸ ਦੇ ਕਲੇਸ਼ ਵਿਚਾਲੇ ਮੁੜ ਪੰਜਾਬ ਆ ਰਹੇ ਭੂਪੇਸ਼ ਬਘੇਲ, ਜਾਣੋ ਕਦੋਂ, ਕਿੱਥੇ...
    • woman and youth arrested with drugs
      ਔਰਤ ਤੇ ਨੌਜਵਾਨ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ
    • check your route before leaving home today
      ਅੱਜ ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰ ਲਓ ਰੂਟ, ਚੰਡੀਗੜ੍ਹ 'ਚ ਕਈ ਸੜਕਾਂ 'ਤੇ...
    • 2027 elections  dalit society  bjp punjab
      2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
    • accident in jalandhar
      ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
    • fire in ludhiana
      ਧਾਗੇ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ! ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ...
    • punjab weather update
      ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +