ਕੈਲੀਫਰੋਨੀਆ (ਰਾਜ ਗੋਗਨਾ)— ਪਿਛਲੇ ਦਿਨੀਂ ਸਾਊਥ ਸੈਕਰਾਮੈਂਟੋ ਦੇ ਸੈਵਰਨ ਗੈਸ ਸਟੇਸ਼ਨ 'ਤੇ ਨੌਜਵਾਨ ਸਿਮਰਨਜੀਤ ਸਿੰਘ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੇ ਐਲਕ ਗਰੋਵ ਦੇ ਮੇਅਰ ਸਟੀਵ ਲੀ, ਪੰਜਾਬ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਰਨ ਅਰੋੜਾ, ਗੁਰਜਤਿੰਦਰ ਸਿੰਘ ਰੰਧਾਵਾ, ਗੁਲਿੰਦਰ ਗਿੱਲ, ਬੂਟਾ ਬਾਸੀ ਵਿਸ਼ੇਸ਼ ਤੌਰ 'ਤੇ ਸਿਮਰਨਜੀਤ ਸਿੰਘ ਦੀ ਰਿਹਾਇਸ਼ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਉਸ ਦੀ ਭੈਣ ਹਰਪਿੰਦਰ ਕੌਰ ਅਤੇ ਜੀਜਾ ਹੈਰੀ ਚੌਹਾਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੇਅਰ ਸਟੀਵ ਲੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਹਰ ਜਗ੍ਹਾ ਜਾਣ ਨੂੰ ਤਿਹਾਰ ਹਾਂ। ਉਨ੍ਹਾਂ ਕਿਹਾ ਮੈਂ ਪਹਿਲਾਂ ਹੀ ਪੁਲਸ ਵਿਭਾਗ ਨਾਲ ਇਸ ਬਾਰੇ ਵਿਚ ਗੱਲਬਾਤ ਕਰ ਚੁੱਕਾ ਹਾਂ। ਮੈਂ ਇਸ ਘਟਨਾ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਮ੍ਰਿਤਕ ਦੇ ਦਿੱਲੀ ਪਹੁੰਚਣ 'ਤੇ ਕੋਈ ਅੜਚਣ ਨਾ ਆਏ, ਇਸ ਲਈ ਮੈਂ ਪਹਿਲਾਂ ਹੀ ਪਾਰਟੀ ਹਾਈਕਮਾਂਡ ਨੂੰ ਇਸ ਬਾਰੇ ਵਿਚ ਸੂਚਿਤ ਕਰ ਦਿੱਤਾ ਹੈ।
ਫੇਸਬੁੱਕ ਲਾਈਵ ਕਰ 3 ਕੁੜੀਆਂ ਵੇਚ ਰਹੀਆਂ ਸਨ ਬੀਅਰ, ਚੜ੍ਹੀਆਂ ਪੁਲਸ ਹੱਥੀਂ
NEXT STORY