ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ 5 ਸਾਲਾਂ ਵਿਚ ਚਿੱਟੇ ਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਮਾਛੀਵਾੜਾ ਇਲਾਕੇ ਵਿਚ ਵਿਕਦਾ ਮੈਡੀਕਲ ਨਸ਼ਾ ਜਵਾਨੀ ਨੂੰ ਤਬਾਹ ਕਰ ਰਿਹਾ ਹੈ, ਜਦੋਂ ਕਿ ਸਿਹਤ ਵਿਭਾਗ ਕੇਵਲ ਮੈਡੀਕਲ ਸਟੋਰਾਂ ’ਤੇ ਜਾਂਚ ਦੇ ਨਾਮ ’ਤੇ ਖਾਨਾਪੂਰਤੀ ਤੱਕ ਹੀ ਸੀਮਤ ਹਨ। ਮਾਛੀਵਾੜਾ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਜਿੱਥੇ ਚਿੱਟੇ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਪੁਲਸ ਨੇ ਕਾਫ਼ੀ ਪਰਚੇ ਦਰਜ ਕੀਤੇ ਪਰ ਉੱਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗਿਣਤੀ ਦੇ ਕੁਝ ਕੁ ਮੈਡੀਕਲ ਸਟੋਰਾਂ ’ਤੇ ਵਿਕਦੇ ਨਸ਼ੇ ਦੇ ਟੀਕੇ ਤੇ ਗੋਲੀਆਂ ਵੇਚਣ ਵਾਲਿਆਂ ’ਤੇ ਸਰਕਾਰ ਤੇ ਪ੍ਰਸ਼ਾਸਨ ਅਸਫ਼ਲ ਸਾਬਿਤ ਹੋਈ ਹੈ, ਜਿਸ ਕਾਰਨ ਅੱਜ ਹਾਲਾਤ ਇਹ ਹਨ ਕਿ ਸਥਾਨਕ ਦੁਸਹਿਰਾ ਮੈਦਾਨ ਵਿਚ ਮੈਡੀਕਲ ਨਸ਼ਾ ਕਰਕੇ ਨੌਜਵਾਨ ਬੇਸੁਰਤ ਹੋਏ ਦਿਖਾਈ ਦਿੱਤੇ।
ਪੱਤਰਕਾਰਾਂ ਵਲੋਂ ਜਦੋਂ ਅਚਨਚੇਤ ਦੁਸਹਿਰਾ ਮੈਦਾਨ ਵਿਚ ਜਾ ਕੇ ਦੇਖਿਆ ਤਾਂ ਉੱਥੇ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾ ਰਿਹਾ ਸੀ, ਜਦੋਂ ਕਿ ਦੂਜਾ ਬੇਸੁਰਤ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਹ ਟੀਕੇ ਵਾਲਾ ਨਸ਼ਾ ਮੈਡੀਕਲ ਸਟੋਰ ਤੋਂ 50 ਰੁਪਏ ਦਾ ਤਾਕਤ ਵਾਲਾ ਟੀਕਾ ਕਹਿ ਕੇ ਲੈਂਦੇ ਹਨ, ਜਦੋਂ ਕਿ ਨਸ਼ੇ ਵਾਲੀਆਂ ਗੋਲੀਆਂ ਤਾਂ ਸ਼ਰੇਆਮ ਵਿਕਦੀਆਂ ਹਨ। ਸਥਾਨਕ ਦੁਸਹਿਰਾ ਮੈਦਾਨ ’ਚ ਕਈ ਥਾਵਾਂ ’ਤੇ ਗੋਲੀਆਂ ਦੇ ਖਾਲੀ ਪੱਤੇ ਤੇ ਟੀਕੇ ਵਾਲੀਆਂ ਖ਼ਾਲੀ ਸ਼ੀਸ਼ੀਆਂ ਵੀ ਦਿਖਾਈ ਦਿੱਤੀਆਂ, ਜਿਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਇਹ ਗਰਾਂਊਡ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਮਾਛੀਵਾੜਾ ਇਲਾਕੇ ’ਚ ਮੈਡੀਕਲ ਸਟੋਰ ’ਤੇ ਵਿਕਦੇ ਨਸ਼ੇ ਉੱਪਰ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਜਲਦ ਨੱਥ ਨਾ ਪਾਈ ਤਾਂ ਇੱਥੋਂ ਤਬਾਹੀ ਵੱਲ ਵੱਧਦੀ ਜਵਾਨੀ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ।
ਕੀ ਕਹਿਣਾ ਹੈ ਡਰੱਗ ਇੰਸਪੈਕਟਰ ਦਾ
ਜਦੋਂ ਇਸ ਸਬੰਧੀ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਹਿਲਾਂ ਵੀ ਮਾਛੀਵਾੜਾ ਇਲਾਕੇ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਸੀ ਪਰ ਉਹ ਹੁਣ ਫਿਰ ਇਨ੍ਹਾਂ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਲਦ ਹੀ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਨਗੇ ਅਤੇ ਜੇਕਰ ਕੋਈ ਇਤਰਾਜ਼ਯੋਗ ਜਾਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੋਗਾ ’ਚ ਦਿਨ ਦਿਹਾੜੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਲੱਖਾਂ ਰੁਪਏ ਦੀ ਲੁੱਟ
NEXT STORY