ਤਰਨਤਾਰਨ, (ਲਾਲੂਘੁੰਮਣ)— ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਮਾਝਾ ਖਿੱਤੇ ਨਾਲ ਸਬੰਧਤ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਚੋਹਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਆਪਣੇ ਹਿਮਾਇਤੀਆਂ ਤੇ ਹੋਰ ਵਰਕਰਾਂ ਨਾਲ ਮੁਲਾਕਾਤ ਕਰਨਗੇ।ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਤਰਨਤਾਰਨ ਵਿਖੇ ਇਹ ਮੀਟਿੰਗ ਹੋਵੇਗੀ।
ਇਸ ਮੌਕੇ ਉਨ੍ਹਾਂ ਦੇ ਭਾਣਜੇ ਤੇ ਬੇਹੱਦ ਕਰੀਬੀ ਸਮਝੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਹਾਜ਼ਰ ਨਹੀਂ ਹੋਣਗੇ। ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਹਨ। ਬ੍ਰਹਮਪੁਰਾ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਸਮੇਂ ਵੀ ਸੁਰਖੀਆਂ ਵਿਚ ਰਹਿ ਚੁੱਕੇ ਹਨ ਤੇ ਉਨ੍ਹਾਂ ਦਾ ਇਲਾਕੇ ਵਿਚ ਕਾਫੀ ਅਸਰ ਹੈ।
ਕਿਹਾ ਜਾ ਰਿਹਾ ਹੈ ਕਿ ਇਲਾਕੇ ਦੇ ਕਈ ਹੋਰ ਆਗੂ ਜਿਨ੍ਹਾਂ ਵਿਚ ਗੁਰਬਚਨ ਸਿੰਘ ਕਰਮੂੰਵਾਲਾ, ਪ੍ਰੇਮ ਸਿੰਘ ਪੰਨੂ, ਕੁਲਦੀਪ ਸਿੰਘ ਔਲਖ, ਰਮਨਜੀਤ ਸਿੰਘ ਭਰੋਵਾਲ, ਗੁਰਦਿਆਲ ਸਿੰਘ ਮੁੰਡਾਪਿੰਡ, ਦਲਬੀਰ ਸਿੰਘ ਜਹਾਂਗੀਰ ਸ਼ਾਮਲ ਹਨ, ਬ੍ਰਹਮਪੁਰਾ ਨੂੰ ਅਲਵਿਦਾ ਕਹਿ ਗਏ ਹਨ। ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਐਤਵਾਰ ਨੂੰ ਕੀਤੇ ਜਾਣ ਵਾਲੇ ਇਕੱਠ ਲਈ ਉਨ੍ਹਾਂ ਕਿਸੇ ਬਾਹਰਲੇ ਆਗੂ ਨੂੰ ਸੱਦਾ ਨਹੀਂ ਭੇਜਿਆ ਤੇ ਬ੍ਰਹਮਪੁਰਾ ਆਪ ਹੀ ਸੰਬੋਧਨ ਕਰਨਗੇ।
ਤਰਨਤਾਰਨ : ਸਿਹਤ ਵਿਭਾਗ ਦੀ ਟੀਮ ਵਲੋਂ ਮਸ਼ਹੂਰ ਦੁੱਧ ਵਾਲੀ ਡੇਅਰੀ 'ਚ ਛਾਪੇਮਾਰੀ
NEXT STORY