ਪਟਿਆਲਾ (ਬਲਜਿੰਦਰ) : ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਬੀਤੀ ਰਾਤ ਪਟਿਆਲਾ ਵਿਖੇ ਹਤਿੰਦਰ ਹੈਰੀ ਨਾਮ ਦੇ ਕਾਰੋਬਾਰੀ ਦੇ ਘਰ ਰੇਡ ਕੀਤੀ ਹੈ। ਈ.ਡੀ. ਦੀ ਟੀਮ ਨੇ ਬਾਹਰ ਫੋਰਸ ਖੜੀ ਕਰਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ। ਈ. ਡੀ. ਦੇਰ ਰਾਤ ਤੱਕ ਗੰਭੀਰਤਾ ਨਾਲ ਚੈਕਿੰਗ ਕਰਦੀ ਰਹੀ। ਹਤਿੰਦਰ ਹੈਰੀ ਪ੍ਰਮੁੱਖ ਤੌਰ ’ਤੇ ਨਾਭਾ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿਚ ਰਹਿ ਰਿਹਾ ਹੈ। ਹੈਰੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਵੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਲਾਜ ਦੇ ਨਾਂ ’ਤੇ ਹੋਟਲ ਲੈ ਜਾਣ ਦਾ ਮਾਮਲਾ: 4 ਮੁਲਜ਼ਮ ਨਿਆਇਕ ਹਿਰਾਸਤ ’ਚ ਭੇਜੇ
NEXT STORY