ਲੁਧਿਆਣਾ (ਵਿੱਕੀ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਵਿਸਥਾਰੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਗੁਰਨਾਮ ਸਿੰਘ ਵਿਰਕ ਅਤੇ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ।
ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਭਜਨ ਸਿੰਘ ਗਿੱਲ, ਸੁਖਚੈਨ ਸਿੰਘ ਖਹਿਰਾ, ਰਣਜੀਤ ਸਿੰਘ ਰਾਣਵਾਂ, ਸੁਸ਼ੀਲ ਕੁਮਾਰ ਫੌਜੀ, ਜਰਮਨਜੀਤ ਸਿੰਘ, ਤਰਸੇਮ ਸਿੰਘ ਭੱਠਲ, ਮਨਜੀਤ ਸਿੰਘ ਰੰਧਾਵਾ, ਕਰਮ ਸਿੰਘ ਧਨੋਆ, ਧਨਵੰਤ ਸਿੰਘ ਭੱਠਲ, ਸਾਹਿਲ ਸ਼ਰਮਾਂ, ਗਗਨਦੀਪ ਭੁੱਲਰ, ਕੁਲਬੀਰ ਸਿੰਘ ਮੋਗਾ, ਹਰਜਿੰਦਰਪਾਲ ਸਿੰਘ ਪੰਨੂ, ਮਨਜੀਤ ਸਿੰਘ ਬਾਸਰਕੇ, ਡਾ. ਐੱਨ.ਕੇ. ਕਲਸੀ, ਕੁਲਵਿੰਦਰ ਸਿੰਘ ਢਿੱਲੋਂ, ਪਰਗਟਜੀਤ ਕਿਸ਼ਨਪੁਰਾ, ਅਵਤਾਰ ਕੈਂਥ, ਮਨਦੀਪ ਸਿੰਘ ਸਿੱਧੂ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਹੱਲ ਨਾ ਕੀਤੇ ਜਾਣ ਦੇ ਰੋਸ ਵਿੱਚ 13 ਤੋਂ 19 ਨਵੰਬਰ ਤੱਕ ਚੰਡੀਗੜ੍ਹ ਵਿਖੇ ਇਕ ਹਫ਼ਤੇ ਦਾ ਮੋਰਚਾ ਲਗਾਉਣ, ਮੋਰਚੇ ਦੀ ਤਿਆਰੀ ਲਈ 29 ਤੇ 30 ਅਕਤੂਬਰ ਨੂੰ ਜ਼ਿਲਾ ਪੱਧਰੀ ਮੀਟਿੰਗਾਂ ਕਰਨ, 1 ਤੋਂ 5 ਦਸੰਬਰ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪੁਤਲੇ ਫੂਕਣ, 6 ਦਸੰਬਰ ਨੂੰ ਇਨ੍ਹਾਂ ਵਿਧਾਇਕਾਂ ਦੀਆਂ ਅਸਥੀਆਂ ਬੁੱਢੇ ਨਾਲੇ ਵਿਚ ਜਲ ਪ੍ਰਵਾਹ ਕਰਨ ਅਤੇ 13 ਦਸੰਬਰ ਨੂੰ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਮਨੁੱਖੀ ਚੈਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਮਾਨਸਾ ਵਿਖੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ/ਐੱਸ.ਆਈ.ਆਰ. ਰੱਦ ਕਰਵਾਉਣ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਸੰਬੰਧੀ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਦਿਗਵਿਜੈਪਾਲ ਸ਼ਰਮਾਂ, ਹਰਚਰਨ ਸਿੰਘ, ਕੁਲਦੀਪ ਖੰਨਾ, ਮਨਪ੍ਰੀਤ ਸਿੰਘ, ਜਗਦੀਸ਼ ਚਾਹਲ, ਅਮਿਤ ਕਟੋਚ, ਸੁਰਜੀਤ ਗਗੜਾ, ਪਰਗਟਜੀਤ ਕਿਸ਼ਨਪੁਰਾ, ਰਾਧੇ ਸ਼ਿਆਮ, ਰਘਬੀਰ ਸਿੰਘ ਬਡਵਾਲ, ਕਰਮਜੀਤ ਬੀਹਲਾ, ਸੰਦੀਪ ਗਿੱਲ, ਗੁਰਜੰਟ ਸਿੰਘ ਵਾਲੀਆ, ਅਮਿਤ ਅਰੋੜਾ, ਬੋਬਿੰਦਰ ਸਿੰਘ, ਗੁਰਜੰਟ ਸਿੰਘ ਵਾਲੀਆ, ਸ਼ਮਸ਼ੇਰ ਸਿੰਘ, ਪਰਮਵੀਰ ਪਟਿਆਲਾ, ਤੇਜਿੰਦਰ ਸਿੰਘ, ਸੰਦੀਪ ਤੇਜਿੰਦਰ ਨੰਗਲ, ਭੰਵਕ, ਸੰਜੀਵ ਭਾਰਗਵ, ਸੁਨੀਲ ਕੁਮਾਰ, ਕੁਲਦੀਪ ਦੌੜਾਕਾ, ਰਣਦੀਪ ਸਿੰਘ ਆਦਿ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਚੁੱਕੀ ਹੈ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ 18 ਸਤੰਬਰ ਨੂੰ ਤਾਲਮੇਲ ਕਮੇਟੀ ਵਫ਼ਦ ਨੂੰ ਲਗਾਤਾਰ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਦਿੱਤੇ ਵਾਅਦੇ ਤੋਂ ਵੀ ਮੁਨਕਰ ਹੋ ਗਏ ਹਨ। ਇਸ ਲਈ ਪੰਜਾਬ ਸਰਕਾਰ ਖ਼ਿਲਾਫ਼ ਉਲੀਕੇ ਭਵਿੱਖੀ ਪ੍ਰੋਗਰਾਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ।
ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ 'ਚ ਹੋਵੇਗਾ ਛੁਟਕਾਰਾ
NEXT STORY