ਅਬੋਹਰ (ਸੁਨੀਲ) : ਸਥਾਨਕ ਢਾਣੀ ਲਟਕਣ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਮਾਨਸਿਕ ਤੌਰ ’ਤੇ ਪਰੇਸ਼ਾਨ ਹੋਣ ਕਾਰਨ ਘਰ ਵਿਚ ਆਪਣੇ-ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਉਸਦਾ ਪਰਿਵਾਰ ਕੰਮ ’ਤੇ ਗਿਆ ਹੋਇਆ ਸੀ।
ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਵਿਕਰਮ ਪੁੱਤਰ ਮਹਿੰਦਰ ਕੁਮਾਰ ਉਮਰ ਕਰੀਬ 25 ਸਾਲ ਦਸੰਬਰ ਮਹੀਨੇ ਵਿਚ ਆਪਣੇ ਚਚੇਰੇ ਭਰਾ ਦੇ ਵਿਆਹ ਕਾਰਨ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਸ ਤੋਂ ਬਾਅਦ ਵਿਦੇਸ਼ ਨਹੀਂ ਗਿਆ।ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਕਰਮ ਕੁੱਝ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਸਵੇਰੇ ਜਦੋਂ ਵਿਕਰਮ ਦੇ ਪਿਤਾ ਕੰਮ ’ਤੇ ਗਏ ਹੋਏ ਸਨ ਅਤੇ ਮਾਂ ਚਾਰਾ ਲੈਣ ਲਈ ਖੇਤ ਗਈ ਹੋਈ ਸੀ ਤਾਂ ਵਿਕਰਮ ਨੇ ਘਰ ਵਿਚ ਰੱਖੀ ਕਿਸੇ ਜਲਣਸ਼ੀਲ ਪਦਾਰਥ ਨਾਲ ਆਪਣੇ-ਆਪ ਨੂੰ ਅੱਗ ਲਗਾ ਲਈ।
ਉਸ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸਨੂੰ ਤੁਰੰਤ ਅਬੋਹਰ ਹਸਪਤਾਲ ਪਹੁੰਚਾਇਆ। ਵਿਕਰਮ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਪਰ ਪਰਿਵਾਰ ਉਸਨੂੰ ਬਠਿੰਡਾ ਲੈ ਗਿਆ ਜਿੱਥੇ ਪਹੁੰਚਦੇ ਹੀ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਬਾਅਦ ਦੁਪਹਿਰ ਅਬੋਹਰ ਹਸਪਤਾਲ ਲਿਆਂਦਾ ਗਿਆ ਜਿੱਥੇ ਪੁਲਸ ਨੇ ਉਸਦੀ ਲਾਸ਼ ਨੂੰ ਮੁਰਦਾਘਰ ਵਿਚ ਰੱਖ ਦਿੱਤਾ ਅਤੇ ਉਸਦੇ ਪਿਤਾ ਦੇ ਬਿਆਨ ’ਤੇ 194 ਬੀ.ਐੱਨ.ਐੱਸ. ਤਹਿਤ ਕਾਰਵਾਈ ਕੀਤੀ।
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ, MLA ਸੁੱਖੀ ਨੇ ਰੱਖੀ ਇਹ ਮੰਗ
NEXT STORY