ਚੰਡੀਗੜ੍ਹ : ਪੰਜਾਬ ਵਿਚ ਮੌਸਮ ਨੂੰ ਲੈ ਕੇ ਵਿਭਾਗ ਨੇ ਤਾਜ਼ਾ ਅਪਡੇਟ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ 8 ਮਾਰਚ ਤੱਕ ਮੌਸਮ ਡਰਾਈ ਰਹੇਗਾ। ਇਸ ਦੌਰਾਨ 7 ਮਾਰਚ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੱਦਲਵਾਈ ਦੇਖਣ ਨੂੰ ਮਿਲੇਗੀ। ਜਦਕਿ ਹਵਾਵਾਂ ਵੀ ਚੱਲਣਗੀਆਂ। ਵਿਭਾਗ ਮੁਤਾਬਕ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਹੀ ਰਿਕਾਰਡ ਕੀਤਾ ਗਿਆ ਹੈ। ਜਦਕਿ ਨਿਊਨਤਮ ਪਾਰੇ ਵਿਚ ਕਈ ਜ਼ਿਲ੍ਹਿਆਂ ਵਿਚ 2 ਤੋਂ 3 ਡਿਗਰੀ ਦਾ ਵਾਧਾ ਰਿਕਾਰਡ ਹੋਇਆ ਹੈ। ਇਸ ਦੌਰਾਨ ਦਿਨ ਦੇ ਸਮੇਂ ਪਾਰਾ 25 ਤੋਂ 30 ਡਿਗਰੀ ਤਕ ਕਈ ਜ਼ਿਲ੍ਹਿਆਂ ਵਿਚ ਰਿਕਾਰਡ ਹੋਇਆ ਹੈ।
ਇਹ ਵੀ ਪੜ੍ਹੋ : ਲਾਡਾਂ ਨਾਲ ਪਾਲ਼ੇ ਪੁੱਤ ਨੂੰ ਪੰਜਾਬ ਤੋਂ ਕੈਨੇਡਾ ਖਿੱਚ ਲਿਆਈ ਮੌਤ, ਇੰਝ ਉੱਜੜਨਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ
ਉਧਰ ਮੌਸਮ ਵਿਭਾਗ ਮੁਤਾਬਕ 4 ਮਾਰਚ ਨੂੰ ਇਕ ਵੈਸਟਰਨ ਡਿਸਟਰਬੈਂਸ ਹਿਮਾਲਿਆ ਰੀਜ਼ਨ ਵਿਚ ਐਕਟਿਵ ਹੋਵੇਗਾ, ਜਿਸ ਦਾ ਅਸਰ ਸਿਰਫ ਹਿਮਾਲਿਆ ਵਿਚ ਹੀ ਰਹੇਗਾ, ਇਥੇ ਸਿਰਫ ਬੱਦਲ ਹੀ ਛਾਏ ਰਹਿਣਗੇ। ਜਿਸ ਨਾਲ ਰਾਤ ਦੇ ਪਾਰੇ ’ਤੇ ਵੀ ਅਸਰ ਪਵੇਗਾ। ਮੌਸਮ ਵਿਭਾਗ ਮੁਤਾਬਕ ਦਿਨ ਵਿਚ ਤਾਪਮਾਨ ਆਮ ਅਤੇ ਆਮ ਤੋਂ ਮਾਮੂਲੀ ਜਿਹਾ ਵੱਧ ਰਹਿਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਕੇਂਦਰੀ ਏਜੰਸੀਆਂ ਦਾ ਪੰਜਾਬ ਪੁਲਸ ਨੂੰ ਇਨਪੁੱਟ, ਅੰਮ੍ਰਿਤਪਾਲ ਸਿੰਘ ’ਤੇ ਹੋ ਸਕਦੈ ਵੱਡਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਾਬਾਲਗ ਪ੍ਰੇਮਿਕਾ ਦੇ ਚੱਕਰਾਂ 'ਚ ਰਚੀ ਵੱਡੀ ਸਾਜ਼ਿਸ਼, ਹੋਟਲ 'ਚ ਪਹੁੰਚੀ ਪੁਲਸ ਤਾਂ ਖੁੱਲ੍ਹ ਗਏ ਸਾਰੇ ਭੇਤ
NEXT STORY