ਲੁਧਿਆਣਾ (ਵਿੱਕੀ) : ਪਿਛਲੇ ਲੰਬੇ ਸਮੇਂ ਤੋਂ ਮਿਡ-ਡੇ-ਮੀਲ ਦੇ ਨੈਗੇਟਿਵ ਵਿਚ ਚੱਲ ਰਹੇ ਅਕਾਊਂਟ ਕਾਰਨ ਸਰਕਾਰ ਨੇ ਨਵੇਂ ਸਾਲ ਵਿਚ ਸਰਕਾਰੀ ਸਕੂਲਾਂ ਨੂੰ ਫੰਡ ਜਾਰੀ ਕਰ ਕੇ ਰਾਹਤ ਦਿੱਤੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਮਿਡ-ਡੇ-ਮੀਲ ਲਈ ਸਿੱਖਿਆ ਵਿਭਾਗ ਵਲੋਂ 3 ਕਰੋੜ ਰੁਪਏ ਦੇ ਲਗਭਗ ਰਾਸ਼ੀ ਭੇਜੀ ਗਈ ਹੈ। ਇਸ ਦੇ ਨਾਲ ਹੀ ਫੂਡ ਗਰੇਨ ਵੀ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਸਕੂਲਾਂ ਵਿਚ ਮਿਡ-ਡੇ-ਮੀਲ ਬਣਾਉਣ ਵਾਲੇ ਕੁੱਕਜ਼ ਦੀ ਜਨਵਰੀ ਤੱਕ ਦੀ ਤਨਖਾਹ ਵੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਡੀ. ਈ. ਓ. ਡਿੰਪਲ ਮਦਾਨ ਨੇ ਦੱਸਿਆ ਕਿ ਵਿਭਾਗ ਵਲੋਂ ਬੁੱਧਵਾਰ ਨੂੰ ਹੀ ਇਹ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨੂੰ ਸਕੂਲਾਂ 'ਚ ਟਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਰਕਾਰੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਮਿਡ-ਡੇ-ਮੀਲ ਦੇ ਫੰਡਾਂ ਕਾਰਨ ਕਾਫੀ ਦੁਚਿੱਤੀ ਵਿਚ ਸਨ। ਵਿਭਾਗ ਵਲੋਂ ਸਕੂਲਾਂ ਨੂੰ ਮਿਡ-ਡੇ-ਮੀਲ ਲਈ ਫੰਡ ਕਿਸ਼ਤਾਂ ਵਿਚ ਜਾਰੀ ਕੀਤੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ਸਕੂਲਾਂ ਲਈ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਪੈਦਾ ਹੋ ਰਹੀ ਸੀ, ਜਿਥੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਫੰਡ ਖਤਮ ਹੁੰਦੇ ਹੀ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੀਆਂ ਜੇਬਾਂ ਜਾਂ ਫਿਰ ਉਧਾਰ ਰਾਸ਼ਨ ਲੈ ਕੇ ਮਿਡ-ਡੇ-ਮੀਲ ਚਲਾਉਣਾ ਪੈ ਰਿਹਾ ਸੀ। ਜਵੱਦੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ 'ਚ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਸਨ ਕਿ ਇਨ੍ਹਾਂ ਸਕੂਲਾਂ ਨੂੰ ਆਪਣਾ ਮਿਡ-ਡੇ-ਮੀਲ ਵੀ ਬੰਦ ਕਰਨਾ ਪਿਆ ਕਿਉਂਕਿ ਇਨ੍ਹਾਂ ਸਕੂਲਾਂ ਦਾ ਨੈਗੇਟਿਵ ਵਿਚ ਅਕਾਊਂਟ ਲੜੀਵਾਰ 80 ਹਜ਼ਾਰ ਅਤੇ 40 ਹਜ਼ਾਰ ਤੱਕ ਪੁੱਜ ਗਿਆ ਸੀ।
ਅਜਿਹੇ ਵਿਚ ਅਧਿਆਪਕਾਂ ਨੇ ਵੀ ਤਨਖਾਹ ਨਾ ਆਉਣ ਦਾ ਹਵਾਲਾ ਦੇ ਕੇ ਮਿਡ-ਡੇ-ਮੀਲ ਲਈ ਪੈਸੇ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਹਾਲਾਂਕਿ ਵਿਭਾਗ ਨੇ ਮਿਡ-ਡੇ-ਮੀਲ ਬੰਦ ਹੋਣ ਦੀ ਸੂਚਨਾ ਮਿਲਦੇ ਹੀ ਕੁੱਝ ਫੰਡ ਫਿਰ ਤੋਂ ਜਾਰੀ ਕਰ ਕੇ ਇਸ ਨੂੰ ਸ਼ੁਰੂ ਕਰਵਾਇਆ ਪਰ ਫਿਰ ਵੀ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਸਕੂਲਾਂ ਵਿਚ ਮਿਡ-ਡੇ-ਮੀਲ ਚਲਾਉਣ ਨੂੰ ਲੈ ਕੇ ਸਕੂਲਾਂ ਦਾ ਹੱਥ ਤੰਗ ਹੀ ਸੀ। ਡਿਪਟੀ ਡੀ. ਈ. ਓ. ਡਿੰਪਲ ਮਦਾਨ ਦੇ ਮੁਤਾਬਕ ਵਿਭਾਗ ਵਲੋਂ ਭੇਜੀ ਗਈ 3 ਕਰੋੜ ਦੀ ਰਾਸ਼ੀ ਵਿਚੋਂ ਸਕੂਲਾਂ ਦਾ ਦਸੰਬਰ ਤੱਕ ਦਾ ਨੈਗੇਟਿਵ ਅਕਾਊਂਟ ਵੀ ਖਤਮ ਹੋਣ ਦੀਆਂ ਸੰਭਾਵਨਾਵਾਂ ਪੱਕੀਆਂ ਹੋ ਗਈਆਂ ਹਨ।
ਦਰੱਖਤ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
NEXT STORY