ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਥੋਂ ਦੇ ਇਕ ਇਲਾਕੇ 'ਚ ਇਕ ਦਰਜੀ ਵਲੋਂ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਜੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਥਾਣਾ ਦਾ ਘਿਰਾਓ ਕੀਤਾ ਅਤੇ ਦਰਜੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲਸ ਨੇ ਦਰਜੀ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇਥੋਂ ਦੇ ਇਕ ਇਲਾਕੇ ਦੇ ਸੁਖਵਿੰਦਰ ਸਿੰਘ ਜੋ ਕਿ ਦਰਜੀ ਦਾ ਕੰਮ ਕਰਦਾ ਹੈ, ਉਹ ਇਕ ਨਾਬਾਲਿਗ ਲੜਕੀ ਨੂੰ ਇਹ ਕਹਿਕੇ ਕਮਰੇ ਅੰਦਰ ਲੈ ਗਿਆ ਕਿ ਮੈਂ ਤੈਨੂੰ ਕੱਪੜੇ ਸੀਕੇ ਦਿਆਂਗਾ। ਇਸ ਤੋਂ ਬਾਅਦ ਉਹ ਲੜਕੀ ਨਾਲ ਜ਼ਬਰਦਸਤੀ ਕਰਨ ਲੱਗਾ। ਜਦੋਂ ਛੋਟੀ ਲੜਕੀ ਘਰ ਨਾ ਪੁੱਜੀ ਤਾਂ ਉਸਦੀ ਮਾਤਾ ਉਸਨੂੰ ਦੇਖਣ ਲਈ ਦਰਜੀ ਦੇ ਘਰ ਆ ਗਈ। ਜਦੋਂ ਉਹ ਕਮਰੇ ਦੇ ਅੰਦਰ ਗਈ ਤਾਂ ਦਰਜੀ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਕਰ ਰਿਹਾ ਸੀ।
ਪੁਲਸ ਨੇ ਦਰਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਵਿਰੁੱਧ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਲੜਕੀ ਨਾਬਾਲਿਗ ਸੀ, ਇਸ ਕਰਕੇ ਦਰਜੀ ਵਿਰੁੱਧ ਪੋਸਕੋ ਐਕਟ ਅਧੀਨ ਵੀ ਕੇਸ ਦਰਜ ਕੀਤਾ ਗਿਆ ਅਤੇ ਨਾਬਾਲਿਗ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।
ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕੈਪਟਨ ਵਲੋਂ ਦਿੱਤੇ ਸਖਤ ਨਿਰਦੇਸ਼
NEXT STORY