ਜਲੰਧਰ- ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਪਰ ਹੁਣ ਇਸ ਟਾਈਟਲ ਨੂੰ ਜਿੱਤਣ ਦੇ ਲਗਭਗ ਸਾਲ ਬਾਅਦ ਉਨ੍ਹਾਂ ਤੋਂ ਕ੍ਰਾਊਨ (ਤਾਜ) ਵਾਪਸ ਲੈ ਲਿਆ ਗਿਆ ਹੈ। ਇਸ ਗੱਲ ਦਾ ਐਲਾਨ ਬਿਊਟੀ ਪੇਜੈਂਟ ਵੱਲੋਂ ਕੀਤਾ ਗਿਆ ਹੈ। ਹਾਲਾਂਕਿ, ਰੇਚਲ ਗੁਪਤਾ ਦਾ ਦਾਅਵਾ ਹੈ ਕਿ ਇਹ ਫੈਸਲਾ ਉਨ੍ਹਾਂ ਨੇ ਖੁਦ ਬੇਹੱਦ ਭਾਰੀ ਮਨ ਨਾਲ ਲਿਆ ਹੈ। ਰੇਚਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਇਸ ਵਿਚ ਉਨ੍ਹਾਂ ਨੇ ਬਿਊਟੀ ਪੇਜੈਂਟ ਦੇ ਜ਼ਹਿਰੀਲੇ ਵਾਤਾਵਰਣ ਨੂੰ ਤਾਜ ਵਾਪਸ ਕਰਨ ਦਾ ਕਾਰਨ ਦੱਸਿਆ ਹੈ।
ਰੇਚਲ ਗੁਪਤਾ ਨੇ ਤਿਆਗਿਆ ਆਪਣਾ ਤਾਜ
ਰੇਚਲ ਗੁਪਤਾ ਨੇ ਆਪਣੀ ਪੋਸਟ 'ਚ ਲਿਖਿਆ, 'ਦੁਨੀਆ ਭਰ 'ਚ ਮੇਰੇ ਸਾਰੇ ਸਪੋਰਟਰਾਂ ਲਈ, ਜੇਕਰ ਇਸ ਖਬਰ ਨਾਲ ਤੁਹਾਨੂੰ ਨਿਰਾਸ਼ਾ ਹੋਇਆ ਹੈ ਤਾਂ ਮੈਨੂੰ ਸੱਚੀ ਦੁੱਖ ਹੈ। ਮੇਰੇ ਨਾਲ ਖੜ੍ਹੇ ਰਹਿਣ ਲਈ ਧੰਨਵਾਦ। ਕਿਰਪਾ ਕਰਕੇ ਸਮਝੋ ਕਿ ਇਹ ਫੈਸਲਾ ਲੈਣਾ ਆਸਾਨ ਨਹੀਂ ਸੀ ਪਰ ਮੇਰੇ ਲਈ ਇਹ ਸਭ ਤੋਂ ਸਹੀ ਫੈਸਲਾ ਸੀ। ਸੱਚ ਬਹੁਤ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਸ਼ਬਦਾਂ ਨਾਲੋਂ ਕਿਤੇ ਜ਼ਿਆਦਾ ਪਿਆਰ ਕਰਦੀ ਹਾਂ। ਇਹ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਮੈਨੂੰ ਬੇਹੱਦ ਅਫਸੋਸ ਹੋ ਰਿਹਾ ਹੈ ਕਿ ਮੈਂ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਆਪਣਾ ਤਾਜ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਤਾਜ ਪਹਿਨਣਾ ਮੇਰੇ ਜੀਵਨ ਦੇ ਸਭ ਤੋਂ ਪਿਆਰੇ ਸੁਪਨਿਆਂ 'ਚੋਂ ਇਕ ਸੀ ਅਤੇ ਮੈਂ ਉਮੀਦ ਅਤੇ ਗਰਵ ਨਾਲ ਭਰ ਗਈ ਸੀ ਕਿ ਮੈਂ ਆਪਣੇ ਦੇਸ਼ ਦੀ ਅਗਵਾਈ ਕਰਾਂਗੀ ਅਤੇ ਇਤਿਹਾਸ ਰਚਾਂਗੀ ਪਰ ਤਾਜ ਪਹਿਨਣ ਤੋਂ ਬਾਅਦ ਦੇ ਮਹੀਨਿਆਂ 'ਚ ਮੇਰਾ ਅਨੁਭਵ ਟੁੱਟੀਆਂ ਹੋਈਆਂ ਉਮੀਦਾਂ, ਗਲਤ ਵਿਵਹਾਰ ਅਤੇ ਇਕ ਜ਼ਹਿਰੀਲੇ ਮਾਹੌਲ ਨਾਲ ਭਰਿਆ ਰਿਹਾ, ਜਿਸਨੂੰ ਹੁਣ ਮੈਂ ਚੁਪਚਾਪ ਸਹਿ ਨਹੀਂ ਸਕਦੀ। ਇਹ ਫੈਸਲਾ ਮੈਂ ਹਲਕੇ 'ਚ ਨਹੀਂ ਲਿਆ। ਆਉਣ ਵਾਲੇ ਦਿਨਾਂ 'ਚ ਮੈਂ ਇਕ ਪੂਰੀ ਵੀਡੀਓ ਸ਼ੇਅਰ ਕਰਾਂਗੀ, ਜਿਸ ਵਿਚ ਇਸ ਮੁਸ਼ਕਿਲ ਯਾਤਰਾ ਦੇ ਪਿੱਛੇ ਦੀਆਂ ਸਾਰੀਆਂ ਗੱਲਾਂ ਦੱਸਾਂਗੀ। ਮੈਂ ਤੁਹਾਨੂੰ ਦਯਾ, ਖੁੱਲ੍ਹੇ ਦਿਲ ਅਤੇ ਆਪਣੇ ਇਸ ਅਗਲੇ ਕਦਮ 'ਤੇ ਲਗਾਤਾਰ ਮਿਲਣ ਵਾਲੀ ਸਪੋਰਟ ਦੀ ਪ੍ਰਾਰਥਨਾ ਕਰਦੀ ਹਾਂ। ਤੁਹਾਡਾ ਪਿਆਰ ਮੇਰੇ ਲਈ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਮਾਇਨੇ ਰੱਖਦਾ ਹੈ।
ਬਿਊਟੀ ਪੇਜੈਂਟ ਵੱਲੋਂ ਹੋਇਆ ਵੱਡਾ ਦਾਅਵਾ
ਰੇਚਲ ਗੁਪਤਾ ਨੇ ਆਪਣੇ ਵੱਲ ਦੀ ਕਹਾਣੀ ਤਾਂ ਬਿਆਨ ਕਰ ਦਿੱਤੀ ਪਰ ਆਰਗਨਾਈਜੇਸ਼ਨ ਦਾ ਕਹਿਣਾ ਕੁਝ ਹੋਰ ਹੀ ਹੈ। ਬਿਊਟੀ ਪੇਜੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੇਚਲ ਨੂੰ ਇਸ ਅਹੁਦੇ ਤੋਂ ਹਟਾਇਆ ਹੈ। ਉਹ ਹੁਣ ਇਸ ਟਾਈਟਲ ਦੇ ਇਸਤੇਮਾਲ ਦੀ ਹਕਦਾਰ ਨਹੀਂ ਹੈ। ਇਕ ਅਧਿਕਾਰਤ ਐਨਾਉਸਮੈਂਟ ਕਰਕੇ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗਨਾਈਜੇਸ਼ਨ ਨੇ ਕਲੀਅਰ ਕੀਤਾ ਕਿ ਉਹ ਹੁਣੇ ਇਸੇ ਸਮੇਂ ਤੋਂ ਮਿਸ ਰੇਚਲ ਗੁਪਤਾ ਟਰਮੀਨੇਟ ਕਰ ਰਹੇ ਹਨ। ਇਹ ਫੈਸਲਾ ਉਨ੍ਹਾਂ ਦੇ ਸੌਂਪੇ ਗਏ ਕਰਤਵਾਂ ਨੂੰ ਪੂਰਾ ਨਾ ਕਰ ਸਕਣ, ਸੰਗਠਨ ਦੀ ਮਨਜ਼ੂਰੀ ਤੋਂ ਬਿਨਾਂ ਬਾਹਰੀ ਪ੍ਰਾਜੈਕਟਾਂ 'ਚ ਸ਼ਾਮਲ ਹੋਣ ਅਤੇ ਤੈਅ ਕੀਤੀ ਗਈ Guatemala ਦੀ ਜਰਨੀ 'ਚ ਹਿੱਸਾ ਲੈਣ ਤੋਂ ਇਨਕਾਰ ਕਰਨ ਕਾਰਨ ਲਿਆ ਗਿਆ ਹੈ। ਇਸ ਲਈ ਸੰਗਠਨ ਨੇ ਇਹ ਫੈਸਲਾ ਲਿਆ ਹੈ ਕਿ ਉਨ੍ਹਾਂ ਦੇ ਟਾਈਟਲ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ। ਮਿਸ ਰੇਚਲ ਗੁਪਤਾ ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੀ ਟਾਈਟਲ ਦੀ ਵਰਤੋਂ ਕਰਨ ਜਾਂ ਤਾਜ ਪਹਿਨਣ ਦੇ ਯੋਗ ਨਹੀਂ ਹੈ।
ਬਮਿਆਲ ਸੈਕਟਰ 'ਚ ਪੁਲਸ ਤੇ ਬੀਐੱਸਐੱਫ ਨੇ ਚਲਾਈ ਤਲਾਸ਼ੀ ਮੁਹਿੰਮ
NEXT STORY