ਮਲੇਰਕੋਟਲਾ : ਲਗਭਗ ਇਕ ਹਫਤੇ ਪਹਿਲਾਂ ਲਾਪਤਾ ਹੋਏ ਬੱਚੇ ਦੀ ਲਾਸ਼ ਨੂੰ ਪੁਲਸ ਨੇ ਅੱਜ ਲਸਾੜਾ ਡ੍ਰੇਨ 'ਚੋਂ ਬਰਾਮਦ ਕੀਤਾ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸਥਾਨ 'ਤੇ ਮੌਜੂਦ ਮ੍ਰਿਤਕ ਬੱਚੇ ਦੇ ਮਾਮਾ ਮੋਹਨ ਨੇ ਦੱਸਿਆ ਕਿ ਮ੍ਰਿਤਕ ਦਿਨੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਨਿਵਾਸੀ ਹੁਣ ਰਾਏਕੋਟ ਰੋੜ ਮਲੇਰਕੋਟਲਾ ਜੋ ਕਿ 8ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਫੁਰਸਤ ਦੇ ਸਮੇਂ ਪਾਪੜ ਵੇਚਦਾ ਸੀ ਜੋ 25 ਅਕਤੂਬਰ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਜਿਸ ਦੇ ਲਾਪਤਾ ਹੋਣ ਜਾਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ ਤੇ ਉਹ ਦਿਨੇਸ਼ ਕੁਮਾਰ ਦੀ ਉਸ ਸਮੇਂ ਤੋਂ ਭਾਲ ਕਰ ਰਹੇ ਸਨ। ਮੋਹਨ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਭਾਣਜੇ ਦਾ ਕਤਲ ਕੀਤਾ ਗਿਆ ਹੈ। ਥਾਣਾ ਸ਼ਹਿਰੀ-2 ਦੇ ਮੁੱਖ ਅਫਸਰ ਦੀਪ ਇੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ
NEXT STORY