ਬਟਾਲਾ- ਪਿੰਡ ਕੋਹਾੜ ਵਿਖੇ ਇਕ ਘਰ 'ਚ ਕੰਮ ਕਰਦੇ ਇਕ ਨੌਜਵਾਨ ਮਿਸਤਰੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਮਲਕੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਮੰਮਣ ਜੋ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਅੱਜ ਆਪਣੇ ਨਾਨਕੇ ਪਿੰਡ ਕੋਹਾੜ ਵਿਖੇ ਮਨੋਹਰ ਲਾਲ ਦਾ ਮਕਾਨ ਬਣਾ ਰਿਹਾ ਸੀ ਕਿ ਉਨ੍ਹਾਂ ਦੇ ਘਰ 'ਚ ਲੱਗੀ ਲੋਹੇ ਦੀ ਪੌੜੀ ਚੜ੍ਹਨ ਲੱਗਾ ਤਾਂ ਪੌੜੀ 'ਚ ਕਰੰਟ ਆਉਣ ਨਾਲ ਇਸਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ। ਅਸੀਂ ਤੁਰੰਤ ਇਸ ਨੂੰ 108 ਨੰ. ਐਂਬੂਲੈਂਸ ਦੀ ਸਹਾਇਤਾ ਨਾਲ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 2 ਨੂੰ ਕੀਤਾ ਕਾਬੂ
NEXT STORY