ਲੁਧਿਆਣਾ (ਹਿਤੇਸ਼)- ਸ਼ਿਵਾਜੀ ਨਗਰ ’ਚ ਨਾਲਾ ਪੱਕਾ ਕਰਨ ਦੇ ਅੱਧ-ਵਿਚਕਾਰ ਲਟਕੇ ਪ੍ਰਾਜੈਕਟ ਨੂੰ ਲੈ ਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੰਗਲਵਾਰ ਨੂੰ ਨਗਰ ਨਿਗਮ ਅਫ਼ਸਰਾਂ ’ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਮਿਸ਼ਨਰ ਦੀ ਮੌਜੂਦਗੀ ’ਚ ਇੱਥੋਂ ਤੱਕ ਕਹਿ ਦਿੱਤਾ ਕਿ ਕੰਮ ਨਹੀਂ ਕਰਨਾ ਤਾਂ ਟਰਾਂਸਫਰ ਦੀ ਤਿਆਰੀ ਕਰੋ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਇਸ ਪ੍ਰਾਜੈਕਟ ਦੀ ਮਾਨੀਟਰਿੰਗ ਕਰ ਰਹੇ ਹਨ ਪਰ ਨਗਰ ਨਿਗਮ ਅਫਸਰਾਂ ਅਤੇ ਠੇਕੇਦਾਰਾਂ ਕੋਲ ਬਹਾਨੇਬਾਜ਼ੀ ਦੇ ਸਿਵਾਏ ਕੁਝ ਨਹੀਂ ਹੈ ਅਤੇ ਇਕ ਤੋਂ ਬਾਅਦ ਇਕ ਕਰ ਕੇ ਡੈੱਡਲਾਈਨ ਨੂੰ ਪੈਂਡਿੰਗ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰੀਕਾਂ ਤੋਂ ਨਹੀਂ ਜਰ ਹੋਇਆ ਵਿਦੇਸ਼ੋਂ ਪਰਤਿਆ ਭਰਾ! ਘਰ 'ਚ ਵੜ ਕੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਇਕ ਪ੍ਰਾਜੈਕਟ ਦੀ ਸ਼ੁਰੂਆਤ ਨੇੜੇ ਰਹਿਣ ਵਾਲੇ ਲੋਕਾਂ ਦੀ ਸੁਵਿਧਾ ਦੇ ਲਈ ਕੀਤਾ ਗਿਆ ਸੀ ਪਰ ਨਗਰ ਨਿਗਮ ਅਫਸਰਾਂ ਅਤੇ ਠੇਕੇਦਾਰਾਂ ਦੀ ਲਾਪ੍ਰਵਾਹੀ ਕਾਰਨ ਇਹ ਪ੍ਰਾਜੈਕਟ ਲੋਕਾਂ ਲਈ ਜੀਅ ਦਾ ਜੰਜਾਲ ਬਣ ਕੇ ਰਹਿ ਗਿਆ ਹੈ, ਜਿਸ ਨੂੰ ਲੈ ਕੇ ਕਾਰਵਾਈ ਕਰਨ ਲਈ ਅਫਸਰਾਂ ਖਿਲਾਫ ਰਿਪੋਰਟ ਬਣਾ ਕੇ ਸੀ. ਐੱਮ. ਅਤੇ ਲੋਕਲ ਬਾਡੀਜ਼ ਮੰਤਰੀ ਨੂੰ ਭੇਜਣ ਦੀ ਗੱਲ ਵਿਧਾਇਕ ਪਰਾਸ਼ਰ ਨੇ ਕਹੀ ਹੈ।
2 ਮਹੀਨੇ ਪੂਰਾ ਨਹੀਂ ਹੋਇਆ ਸੜਕ ਦਾ ਨਿਰਮਾਣ, ਨਾਲੇ ਦੀ ਸਫਾਈ ਕਰਨ ਨੂੰ ਤਿਆਰ ਨਹੀਂ ਠੇਕੇਦਾਰ
ਇਸ ਵਿਜ਼ਿਟ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਠੇਕੇਦਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਰਚ ਦੌਰਾਨ ਨਾਲੇ ਦੇ ਨਾਲ ਜੋ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਤੱਕ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਠੇਕੇਦਾਰ ਨਾਲਾ ਪੱਕਾ ਕਰਨ ਦੌਰਾਨ ਗਿਰੇ ਮਲਬੇ ਦੀ ਸਫਾਈ ਕਰਨ ਨੂੰ ਤਿਆਰ ਨਹੀਂ ਹੈ ਅਤੇ ਇਸ ਦੀ ਗੇਂਦ ਨਗਰ ਨਿਗਮ ਦੇ ਪਾਲੇ ’ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਤੱਕ ਨਹੀਂ ਹੋਇਆ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ
ਇਸ ਪ੍ਰਾਜੈਕਟ ’ਚ ਦੇਰੀ ਲਈ ਹੁਣ ਤੱਕ ਜੋ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨ ਦਾ ਹਵਾਲਾ ਦਿੱਤਾ ਗਿਆ ਸੀ, ਉਹ ਹਾਲਾਤ ਹੁਣ ਵੀ ਉਸੇ ਤਰ੍ਹਾਂ ਦੇ ਹੀ ਹਨ ਕਿਉਂਕਿ ਸੀਵਰੇਜ ਦੀ ਲਾਈਨ ਦਾ ਕੁਨੈਕਸ਼ਨ ਹੋਣਾ ਬਾਕੀ ਹੈ ਅਤੇ ਕੁਝ ਜਗ੍ਹਾ ਰੋਡ ਜਾਲੀਆਂ ਦਾ ਨਿਰਮਾਣ ਹੋਣਾ ਬਾਕੀ ਹੈ। ਇਸੇ ਤਰ੍ਹਾਂ ਕੁਝ ਗਲੀਆਂ ਦਾ ਲੈਵਲ ਨਾਲੇ ਤੋਂ ਕਾਫੀ ਡਾਊਨ ਹੋਣ ਕਾਰਨ ਪਾਣੀ ਦੀ ਨਿਕਾਸੀ ਲਈ ਇੰਤਜ਼ਾਮ ਨਾ ਕਰਨ ਨੂੰ ਲੈ ਕੇ ਬੀ. ਐਂਡ ਆਰ. ਬ੍ਰਾਂਚ ਅਤੇ ਓ. ਐਂਡ ਐੱਮ. ਸੈੱਲ ਦੇ ਅਫਸਰ ਇਕ-ਦੂਜੇ ’ਤੇ ਠੀਕਰਾ ਫੋੜ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ CM ਮਾਨ ਦਾ ਐਕਸ਼ਨ! ਵਿਧਾਇਕਾਂ ਨੂੰ ਜਾਰੀ ਕਰ ਦਿੱਤੇ ਹੁਕਮ, ਖ਼ੁਦ ਕਰਨਗੇ ਚੈਕਿੰਗ
ਇਕ ਮਹੀਨੇ 'ਚ ਕੰਮ ਪੂਰਾ ਕਰਨ ਦਾ ਟੀਚਾ
ਇਸ ਸਬੰਧੀ ਐੱਸ.ਈ. ਪ੍ਰਵੀਨ ਸਿੰਗਲਾ ਨੇ ਕਿਹਾ ਕਿ ਸ਼ਿਵਾਜੀ ਨਗਰ ’ਚ ਨਾਲਾ ਪੱਕਾ ਕਰਨ ਦੇ ਪ੍ਰਾਜੈਕਟ ’ਚ ਸਿਵਲ ਦਾ ਕੰਮ ਪੂਰਾ ਹੋ ਗਿਆ ਅਤੇ ਸੜਕ ਬਣਾਉਣ ਦਾ ਕੰਮ 50 ਫ਼ੀਸਦੀ ਰਹਿੰਦਾ ਹੈ। ਇਸ ਤੋਂ ਇਲਾਵਾ ਕੁਝ ਜਗ੍ਹਾ ਰੋਡ ਜਾਲੀਆਂ ਬਣਾਉਣ ਅਤੇ ਸੀਵਰੇਜ ਲਾਈਨ ਦਾ ਕੁਨੈਕਸ਼ਨ ਕਰਨਾ ਬਾਕੀ ਹੈ, ਜੋ ਕੰਮ ਇਕ ਮਹੀਨੇ ’ਚ ਪੂਰਾ ਹੋਣ ਦਾ ਟਾਰਗੈੱਟ ਰੱਖਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੇਮਿਕਾ ਦੀ ਬੱਚੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
NEXT STORY