ਫ਼ਰੀਦਕੋਟ (ਰਾਜਨ) - ਇੱਥੋਂ ਦੀ ਮਾਡਰਨ ਜੇਲ ਦੇ ਇਕ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਹੋਣ ਦੀ ਸੂਰਤ ’ਚ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਡਿਪਟੀ ਸੁਪਰਡੈਂਟ ਜੇਲ ਅਨੁਸਾਰ ਜਦੋਂ ਉਹ ਬਲਾਕ ਨੰਬਰ-6 ਵਿਚ ਚੱਕਰ ਲਾਉਣ ਗਿਆ ਤਾਂ ਹਵਾਲਾਤੀ ਮਿੰਟੂ ਕੁਮਾਰ ਪੁੱਤਰ ਆਸਰਾ, ਜੋ ਐਕਸਾਈਜ਼ ਐਕਟ ਤਹਿਤ ਮੋਗਾ ਵਿਖੇ ਦਰਜ ਕੀਤੇ ਗਏ ਮੁਕੱਦਮਾ ਨੰਬਰ-74 ਦਾ ਹਵਾਲਾਤੀ ਹੈ, ਆਪਣੀ ਬੈਰਕ ਛੱਡ ਕੇ ਉਕਤ ਬੈਰਕ ਵਿਚ ਬੈਠਾ ਸੀ। ਡਿਪਟੀ ਸੁਪਰਡੈਂਟ ਅਨੁਸਾਰ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਇਕ ਮੋਬਾਇਲ ਬਿਨਾਂ ਸਿਮ ਦੇ ਬਰਾਮਦ ਹੋਇਆ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
NEXT STORY