ਲੁਧਿਆਣਾ, (ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਮੈਟਰੋ ਰੋਡ 'ਤੇ ਮੰਦਰ ਨੇੜੇ ਦਿਨ-ਦਿਹਾੜੇ ਐਕਟਿਵਾ ਸਵਾਰ ਲੁਟੇਰੇ ਲੜਕੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਲੜਕੀ ਨੂੰ ਜ਼ਮੀਨ 'ਤੇ ਸੁੱਟਣ ਮਗਰੋਂ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਲੁਟੇਰੇ ਲੜਕੀ ਦੇ ਜ਼ਮੀਨ 'ਤੇ ਡਿੱਗਣ ਮਗਰੋਂ ਮੌਕੇ ਦਾ ਫਾਇਦਾ ਚੁੱਕਦੇ ਹੋਏ ਗਲੀਆਂ 'ਚੋਂ ਫਰਾਰ ਹੋ ਗਏ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਵਾਰਦਾਤ ਬਾਰੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਮੌਕੇ 'ਤੇ ਪਹੁੰਚ ਗਈ। ਲੜਕੀ ਨੇ ਕਿਹਾ ਕਿ ਉਹ ਮੰਦਰ ਤੋਂ ਪੈਦਲ ਜਾ ਰਹੀ ਸੀ ਤੇ ਉਸ ਨੇ ਮੋਬਾਇਲ ਹੱਥ ਵਿਚ ਫੜਿਆ ਹੋਇਆ ਸੀ। ਤੇਜ਼ੀ ਨਾਲ ਆਏ ਐਕਟਿਵਾ ਸਵਾਰ ਲੁਟੇਰਿਆਂ ਨੇ ਹੱਥ ਵਿਚੋਂ ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਮੋਤੀ ਨਗਰ ਥਾਣਾ ਪ੍ਰਭਾਰੀ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਸ ਹੱਥ ਅਹਿਮ ਸੁਰਾਗ ਲੱਗੇ ਹਨ ਲੁਟੇਰੇ ਛੇਤੀ ਕਾਬੂ ਕਰ ਲਏ ਜਾਣਗੇ।
ਕਾਂਗਰਸੀਆਂ ਵੱਲੋਂ 170 ਕਰੋੜੀ ਜ਼ਮੀਨ ਹੜੱਪਣ ਦੀ ਕੋਸ਼ਿਸ਼
NEXT STORY