ਜਲੰਧਰ(ਮਨੋਜ)— ਜਲੰਧਰ ਸ਼ਹਿਰ 'ਚ ਦਿਨੋਂ-ਦਿਨ ਲੁੱਟਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਇਥੋਂ ਦੇ ਸੈਂਟਰਲ ਟਾਊਨ 'ਚੋਂ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ ਸਵਾਰ ਇਕ ਵਿਅਕਤੀ ਦੇ ਹੱਥੋਂ ਮੋਬਾਇਲ ਖੋਹ ਕੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਸੈਂਟਰਲ ਟਾਊਨ ਦੇ ਰਹਿਣ ਵਾਲੇ ਅਮਿਤ ਕੋਹਲੀ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਉਹ ਦਫਤਰ ਜਾਣ ਲਈ ਘਰੋਂ ਨਿਕਲੇ ਸਨ ਕਿ ਅਚਾਨਕ ਉਨ੍ਹਾਂ ਦੇ ਮੋਬਾਇਲ 'ਤੇ ਇਕ ਫੋਨ ਆਇਆ ਅਤੇ ਉਹ ਫੋਨ ਸੁਣਨ ਲਈ ਘਰ ਦੇ ਨੇੜੇ ਹੀ ਥੋੜ੍ਹੀ ਦੇਰ ਰੁੱਕ ਗਏ। ਇਸੇ ਦੌਰਾਨ ਇਕ ਐਕਟਿਵਾ ਸਵਾਰ ਨੌਜਵਾਨ ਉਥੋਂ ਲੰਘਿਆ ਅਤੇ ਅਮਿਤ ਹੱਥੋਂ ਉਸ ਦੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਅਮਿਤ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆ ਸਕਿਆ। ਫਿਲਹਾਲ ਇਸ ਬਾਰੇ ਥਾਣਾ ਨੰਬਰ 4 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਸਵਾਗਤੀ ਦਰਵਾਜ਼ੇ 'ਤੇ ਲੱਗੇ ਗੁੰਬਦ 'ਤੇ ਸੋਨੇ ਦੀ ਕਾਰ ਸੇਵਾ ਸ਼ੁਰੂ (ਵੀਡੀਓ)
NEXT STORY