ਪਟਿਆਲਾ/ਰੱਖੜਾ (ਰਾਣਾ)– ਸੂਬੇ ਅੰਦਰ ਨਿਤ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਨੂੰ ਦੇਖਦਿਆਂ ਮੌਸਮ ਵਿਭਾਗ ਵਲੋਂ ਚਿਤਾਵਨੀ ਦਿੱਤੀ ਗਈ ਹੈ ਤੇ ਸੂਬੇ ਅੰਦਰ ਹੀਟ ਵੇਵ (ਲੂ) ਦਾ ਅਲਰਟ ਜਾਰੀ ਹੈ, ਜਿਸ ਨੂੰ ਦੇਖਦਿਆਂ ਕਈ ਜ਼ਿਲਿਆਂ ਦੇ ਲੋਕ ਇਸ ਦੀ ਲਪੇਟ ’ਚ ਹਨ। ਨਿਤ ਦਿਨ ਵੱਧਦੀ ਗਰਮੀ ਤੇ ਸੂਰਜ ਦੇਵਤਾ ਵਲੋਂ ਵਰ੍ਹਾਈ ਜਾ ਰਹੀ ਅੱਗ ਨਾਲ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਐਤਵਾਰ ਨੂੰ ਸਵੇਰ ਤੋਂ ਹੀ ਚੱਲੀਆਂ ਤੇਜ਼ ਗਰਮ ਹਵਾਵਾਂ ਨੇ ਸੜਕਾਂ ’ਤੇ ਆਉਣ=ਜਾਣ ਵਾਲਿਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਕਈ ਥਾਵਾਂ ’ਤੇ ਕੰਸਟ੍ਰਕਸ਼ਨ ਦੇ ਕੰਮ ਨੂੰ ਠੇਕੇਦਾਰਾਂ ਵਲੋਂ ਬੰਦ ਕੀਤਾ ਗਿਆ ਹੈ ਤਾਂ ਜੋ ਮਨੁੱਖੀ ਜਨਜੀਵਨ ਨੂੰ ਬਚਾਇਆ ਜਾ ਸਕੇ, ਉਥੇ ਹੀ ਚੱਲ ਰਹੀਆਂ ਗਰਮ ਹਵਾਵਾਂ ਦੀ ਵਧਦੀ ਲੂ ਕਾਰਨ ਪਸ਼ੂ-ਪੰਛੀਆਂ ’ਤੇ ਇਸ ਦਾ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੱਧ ਰਹੀ ਗਰਮੀ ਨੂੰ ਦੇਖਦਿਆਂ ਪੰਛੀਆਂ ਤੇ ਪਸ਼ੂਆਂ ਨੂੰ ਬਚਾਉਣ ਲਈ ਪਸ਼ੂ ਪ੍ਰੇਮੀਆਂ ਵਲੋਂ ਥਾਂ-ਥਾਂ ’ਤੇ ਵੱਖ-ਵੱਖ ਵਸਤਾਂ ’ਚ ਠੰਡਾ ਪਾਣੀ ਪਾ ਕੇ ਰੱਖਿਆ ਜਾ ਰਿਹਾ ਤਾਂ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਮੌਸਮ ਵਿਭਾਗ ਅਨੁਸਾਰ ਹੀਟ ਵੇਵ ਤਾਪਮਾਨ ’ਚ ਹੋਰ ਵਾਧਾ ਕਰੇਗੀ ਕਿਉਂਕਿ ਅਗਲੇ 2 ਦਿਨਾਂ ਤੱਕ ਇਸੇ ਤਰ੍ਹਾਂ ਦਾ ਮੌਸਮ ਬਣੇ ਰਹਿਣ ਦੀਆਂ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਾਸੀ ਦੇ ਨਾਬਾਲਗ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭੈਣ ਨਾਲ ਕੀਤਾ ਜਬਰ-ਜ਼ਿਨਾਹ
ਕਈ ਜ਼ਿਲਿਆਂ ’ਚ ਭਿਆਨਕ ਹੀਟ ਵੇਵ ਚੱਲਣ ਦੇ ਅਨੁਮਾਨ ਵੀ ਲਗਾਏ ਜਾ ਰਹੇ ਹਨ, ਜਿਸ ਨਾਲ ਦਿਨ ਦੇ ਤਾਪਮਾਨ ’ਚ ਹੋਰ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ। ਸਵੇਰ ਤੋਂ ਹੀ ਚੱਲ ਰਹੀ ਤੇਜ਼ ਲੂ ਤੇ ਸੂਰਜ ਦੇਵਤਾ ਵਲੋਂ ਵਰ੍ਹਾਈ ਜਾ ਰਹੀ ਅੱਗ ਦਾ ਅਹਿਸਾਸ ਦੁਬਈ, ਸਾਊਦੀ ਅਰਬ ਵਰਗੇ ਦੇਸ਼ਾਂ ਵਾਂਗ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਗਰਮੀ ਕਾਰਨ ਹਰ ਸਾਲ ਲੱਖਾਂ ਹੀ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਭਾਰਤ ’ਚ ਵੀ ਕਈ ਸੂਬਿਆਂ ਅੰਦਰ ਗਰਮੀ ਦੇ ਮੌਸਮ ’ਚ ਲੂ ਲੱਗਣ ਕਾਰਨ ਕਈ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ।
ਠੰਡੀਆਂ ਪੀਣ ਵਾਲੀਆਂ ਵਸਤਾਂ ਤੇ ਸੜਕ ’ਤੇ ਚੱਲਣ ਸਮੇਂ ਗਿੱਲੇ ਕਪੜੇ ਦਾ ਕੀਤਾ ਜਾਵੇ ਇਸਤੇਮਾਲ : ਡਾ. ਸੋਢੀ
ਸੂਬੇ ’ਚ ਹੀਟ ਵੇਵ ਦੇ ਅਲਰਟ ਦੌਰਾਨ ਵਧਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਜਿਸ ਨੂੰ ਦੇਖਦਿਆਂ ਅੱਖਾਂ ਦੇ ਮਾਹਿਰ ਡਾ. ਦਵਿੰਦਰਪਾਲ ਸੋਢੀ ਨੇ ਕਿਹਾ ਕਿ ਅਜਿਹੇ ਮੌਸਮ ਦੌਰਾਨ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਠੰਡੀਆਂ ਪੀਣ ਵਾਲੀਆਂ ਵਸਤਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ, ਉਥੇ ਹੀ ਸੜਕ ’ਤੇ ਚੱਲਣ ਸਮੇਂ ਠੰਡੇ ਪਾਣੀ ਦੇ ਛਿਡ਼ਕਾਅ ਨਾਲ ਗਿੱਲੇ ਕਪੜੇ ਦਾ ਇਸਤੇਮਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਗਦੀ ਗਰਮੀ ਤੇ ਲੂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ਦੌਰਾਨ ਜੇਕਰ ਦੁਪਹਿਰ ਵੇਲੇ ਆਉਣ-ਜਾਣ ਵਾਲੇ ਸਫ਼ਰ ਨੂੰ ਟਾਲ ਦਿੱਤਾ ਜਾਵੇ ਤਾਂ ਉਹ ਸਭ ਤੋਂ ਫ਼ਾਇਦੇਮੰਦ ਹੈ, ਲਿਹਾਜ਼ਾ ਹੋਰ ਸਾਵਧਾਨੀਆਂ ਦੀ ਆਮ ਲੋਕਾਂ ਨੂੰ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ : ਜਲੰਧਰ ਪਹੁੰਚੀਆਂ ਗੁਜਰਾਤ ਪੁਲਸ ਦੀਆਂ 2 ਕੰਪਨੀਆਂ, ਸੰਭਾਲਣਗੀਆਂ ਮੋਰਚਾ
NEXT STORY