ਜਲਾਲਾਬਾਦ (ਆਦਰਸ਼, ਜਤਿੰਦਰ) : ਜਲਾਲਾਬਾਦ ਦੇ ਬਾਹਮਣੀ ਰੋਡ ਡੀ. ਏ. ਵੀ. ਕਾਲਜ ਹਾਰਟ ਰੇਲਵੇ ਸਟੇਸ਼ਨ ’ਤੇ ਬੀਤੀ ਤੜਕਸਾਰ ਰੇਲਗੱਡੀ 'ਚੋਂ ਇਕ ਨਸ਼ੇੜੀ ਨੇ ਵਿਅਕਤੀ ਦਾ ਮੋਬਾਇਲ ਖੋਹ ਕੇ ਚੱਲਦੀ ਟਰੇਨ ’ਚੋਂ ਛਾਲ ਮਾਰ ਦਿੱਤੀ। ਚੋਰੀ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਰੌਲਾ ਪਾਉਣ ’ਤੇ ਨਸ਼ੇੜੀ ਛੱਪੜ ’ਚ ਛਾਲ ਮਾਰ ਗਿਆ।
ਪਿੰਡ ਵਾਲਿਆਂ ਨੇ ਘੇਰਾ ਪਾ ਕੇ ਉਸ ਨੂੰ ਛੱਪੜ ਵਿਚੋਂ ਕਾਬੂ ਕਰ ਕੇ ਬਾਹਰ ਕੱਢਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਬੀਤੇ ਕਈ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ, ਜਿਸ ਤੋਂ ਉਹ ਕਾਫੀ ਪਰੇਸ਼ਾਨ ਹਨ।
ਇਸ ਦੌਰਾਨ ਕਾਬੂ ਕੀਤੇ ਗਏ ਨਸ਼ੇੜੀ ਨੇ ਕੈਮਰੇ ਦੇ ਸਾਹਮਣੇ ਦੱਸਿਆ ਕਿ ਉਹ ਕਿੱਥੋਂ ਚਿੱਟਾ ਲੈ ਕੇ ਆਉਂਦਾ ਅਤੇ ਕੌਣ ਲੋਕ ਚਿੱਟਾ ਵੇਚ ਰਹੇ ਹਨ। ਇੰਨਾ ਹੀ ਨਹੀਂ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਸ ਮੁਖੀ ਅਤੇ ਡੀ. ਐੱਸ. ਪੀ. ਜਲਾਲਾਬਾਦ ਨੂੰ ਅਪੀਲ ਕੀਤੀ ਹੈ ਕਿ ਚਿੱਟਾ ਵੇਚਣ ਵਾਲਿਆਂ ’ਤੇ ਨੱਥ ਪਾਈ ਜਾਵੇ ਅਤੇ ਇਨ੍ਹਾਂ ਨਸ਼ੇੜੀਆਂ ਨੂੰ ਕਾਬੂ ਕਰ ਕੇ ਨਸ਼ਾ ਛੁਡਾਉ ਕੇਂਦਰ ’ਚ ਭੇਜਿਆ ਜਾਵੇ। ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਸਥਾਨਕ ਪਿੰਡ ਦੇ ਲੋਕਾਂ ਵੱਲੋਂ ਥਾਣਾ ਸਿਟੀ ਜਲਾਲਾਬਾਦ ਪੁਲਸ ਹਵਾਲੇ ਕਰ ਦਿੱਤਾ ਗਿਆ।
ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ 13 ਸਾਲਾ ਧੀ, ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY