ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਬਾਥਰੂਮਾਂ ਅਤੇ ਬੈਰਕਾਂ ’ਚੋਂ 6 ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਹਵਾਲਾਤੀਆਂ ਅਤੇ ਅਣਪਛਾਤਿਆਂ ਖ਼ਿਲਾਫ਼ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਡਵੀਜ਼ਨ ਨੰਬਰ-7 ਦੇ ਅਧੀਨ ਪੈਂਦੀ ਤਾਜਪੁਰ ਪੁਲਸ ਚੌਂਕੀ ’ਚ ਸਹਾਇਕ ਸੁਪਰੀਡੈਂਟ ਸਤਨਾਮ ਸਿੰਘ ਨੇ ਭੇਜੇ ਸ਼ਿਕਾਇਤ-ਪੱਤਰ ’ਚ ਦੱਸਿਆ ਕਿ ਜੇਲ੍ਹ ਦੇ ਅੰਦਰ ਚੈਕਿੰਗ ਮੁਹਿੰਮ ਚਲਾਈ ਗਈ ਸੀ।
ਜਿਸ ਦੌਰਾਨ ਬੈਰਕਾਂ ਅਤੇ ਬਾਥਰੂਮਾਂ ’ਚੋਂ 3 ਅਤੇ ਹਵਾਲਾਤੀਆਂ ਤੋਂ 3 ਮੋਬਾਇਲ ਬਰਾਮਦ ਕੀਤੇ ਗਏ। ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਹਵਾਲਾਤੀਆਂ ਦੀ ਪਛਾਣ ਰੌਬਿਨ ਕੁਮਾਰ ਉਰਫ਼ ਰੌਕੀ, ਵਿਸ਼ਾਲ ਕੁਮਾਰ, ਅਜੇ ਕੁਮਾਰ ਵਜੋਂ ਹੋਈ ਹੈ।
ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ
NEXT STORY