ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਚੈਕਿੰਗ ਮੁਹਿੰਮ ਦੌਰਾਨ ਹਵਾਲਾਤੀਆਂ ਤੋਂ 3 ਮੋਬਾਇਲ ਬਰਾਮਦ ਹੋਣ ’ਤੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰੀਡੈਂਟ ਹਰਮਿੰਦਰ ਸਿੰਘ ਨੇ ਇਕ ਸ਼ਿਕਾਇਤ ਪੱਤਰ ਭੇਜਿਆ ਸੀ। ਇਸ ਵਿਚ ਦੱਸਿਆ ਗਿਆ ਕਿ ਹਵਾਲਾਤੀ ਵਿਪਨ ਕੁਮਾਰ ਅਰੋੜਾ ਉਰਫ਼ ਲਾਡੀ, ਸੋਨੂ ਚੌਰਸੀਆ ਅਤੇ ਸੋਹਣ ਸਿੰਘ ਉਰਫ਼ ਲੰਬੜਦਾਰ, ਜਸਵਿੰਦਰ ਸਿੰਘ ਉਰਫ਼ ਕਾਦਾ, ਰਿਸ਼ੀ ਸੋਨੀ ਤੋਂ ਮੋਬਾਇਲ ਬਰਾਮਦ ਹੋਏ ਹਨ ਅਤੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮਾਂ ’ਤੇ 52-ਏ ਪ੍ਰਿਜ਼ਨ ਐਕਟ ਦਾ ਪਰਚਾ ਦਰਜ ਕੀਤਾ ਗਿਆ।
ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ
NEXT STORY