ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ): ਜ਼ਿਲਾ ਪੱਧਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਐਤਵਾਰ ਦੀ ਦੁਪਹਿਰ ਸਾਹ ਲੈਣ 'ਚ ਪ੍ਰੇਸ਼ਾਨੀ ਤੋਂ ਪੀੜ੍ਹਤ 20 ਸਾਲਾ ਲਖਵਿੰਦਰ ਸਿੰਘ ਨੂੰ ਉਸਦੀ ਭੈਣ ਕੁਲਵਿੰਦਰ ਕੌਰ ਵਲੋਂ ਫਿਰੋਜ਼ਪੁਰ ਅਤੇ ਫਰੀਦਕੋਟ 'ਚ ਇਲਾਜ ਸੁਵਿਧਾਵਾਂ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਭਰਤੀ ਹੋਣ ਦੇ ਕੁੱਝ ਘੰਟੇ ਬਾਅਦ ਹੀ ਲਖਵਿੰਦਰ ਸਿੰਘ ਨਿਵਾਸੀ ਮੁੱਦਕੀ ਦੀ ਹਾਲਤ ਵਿਗੜ ਗਈ ਸੀ ਅਤੇ ਉਸਨੇ ਦਮ ਤੋੜ ਦਿੱਤਾ ਸੀ, ਜਿਸ ਨੂੰ ਦੇਖਦੇ ਹੋਏ ਹਸਪਤਾਲ ਪ੍ਰਬੰਧਕਾਂ ਵਲੋਂ ਉਸਦੀ ਲਾਸ਼ ਨੂੰ ਬਹੁਤ ਹੀ ਸਾਵਧਾਨੀ ਨਾਲ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਲਖਵਿੰਦਰ ਸਿੰਘ ਦੀ ਪਿਛਲੀ ਬੀਮਾਰੀ ਦੀ ਹਿਸਟਰੀ ਟੀ.ਬੀ. ਨਾਲ ਜੁੜੀ ਹੋਣ ਅਤੇ ਉਸਦੇ ਸਾਹ ਲੈਣ 'ਚ ਪ੍ਰੇਸ਼ਾਨੀ ਆਉਣ ਦੀ ਸਮੱਸਿਆ ਨੂੰ ਦੇਖਦੇ ਹੋਏ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਤਾਇਨਾਤ ਐੱਮ.ਡੀ. ਮੈਡੀਸਨ ਡਾ.ਸਾਹਿਲ ਗੁਪਤਾ ਵਲੋਂ ਉਸਦੇ ਕੋਰੋਨਾ ਜਾਂਚ ਲਈ ਸੈਂਪਲ ਲੈਣ ਦਾ ਫੈਸਲਾ ਲੈ ਗਿਆ ਸੀ ਪਰ ਸੈਂਪਲ ਲੈਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਲਖਵਿੰਦਰ ਸਿੰਘ ਦੀ ਲਾਸ਼ ਨੂੰ ਘਰ ਵਿਚ ਭੇਜਣ ਤੋਂ ਪਹਿਲਾਂ ਉਸਦੇ ਕੋਰੋਨਾ ਜਾਂਚ ਲਈ ਸੈਂਪਲ ਲੈ ਕੇ ਲੈਬ 'ਚ ਭਿਜਵਾਏ ਗਏ ਹਨ। ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਸਬੰਧੀ ਰਿਪੋਰਟ ਆਉਣ ਉਪਰੰਤ ਅਤੇ ਉਸ ਹਿਸਾਬ ਨਾਲ ਤੈਅ ਕੀਤੇ ਗਏ ਨਿਯਮਾਂ ਤਹਿਤ ਹੀ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ। ਇਸ ਮਾਮਲੇ ਸਬੰਧੀ ਹਸਪਤਾਲ ਪ੍ਰਬੰਧਕਾਂ ਵਲੋਂ ਥਾਣਾ ਸਿਟੀ ਸਾਊਥ ਨੂੰ ਸੂਚਨਾ ਵੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਪਿੰਡ ਜਵਾਹਰਪੁਰ 'ਚ 5 ਦਿਨਾਂ ਬਾਅਦ 'ਕੋਰੋਨਾ' ਦੀ ਵਾਪਸੀ, ਸਰਪੰਚ ਦੇ ਭਰਾ ਦੀ ਰਿਪੋਰਟ ਪਾਜ਼ੇਟਿਵ
ਮ੍ਰਿਤਕ ਦੀ ਭੈਣ ਅਤੇ ਭਰਾਵਾਂ ਨੂੰ ਵਿਭਾਗ ਨੇ ਹੈਤੀਆਤ ਦੇ ਤੌਰ 'ਤੇ ਕੀਤਾ ਘਰ 'ਚ ਏਕਾਂਤਵਾਸ
ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਮ੍ਰਿਤਕ ਲਖਵਿੰਦਰ ਸਿੰਘ ਦੀ ਹਾਲਤ ਸ਼ੱਕੀ ਦੇਖਦੇ ਹੋਏ ਸਾਵਧਾਨੀ ਰੱਖਦੇ ਹੋਏ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਸਥਾਨਕ ਬੰਦ ਫਾਟਕਾਂ ਦੇ ਨੇੜੇ ਸਥਿਤ ਉਨ੍ਹਾਂ ਦੇ ਘਰ 'ਚ ਹੀ ਦੇਰ ਰਾਤ ਨੂੰ ਹੀ 14 ਦਿਨ ਲਈ ਏਕਾਂਤਵਾਸ 'ਚ ਰਹਿਣ ਦੀ ਹਿਦਾਇਤਾਂ ਦੇ ਦਿੱਤੀ ਸੀ।
ਪਿੰਡ ਜਵਾਹਰਪੁਰ 'ਚ 5 ਦਿਨਾਂ ਬਾਅਦ 'ਕੋਰੋਨਾ' ਦੀ ਵਾਪਸੀ, ਸਰਪੰਚ ਦੇ ਭਰਾ ਦੀ ਰਿਪੋਰਟ ਪਾਜ਼ੇਟਿਵ
NEXT STORY