ਮੋਗਾ (ਗੋਪੀ ਰਾਊਕੇ)-ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਚਾਰ ਰੋਜ਼ਾ ਮਾਘੀ ਮੇਲੇ ’ਤੇ ਧਾਰਮਕ ਸਮਾਗਮ ਨਾਨਕਸਰ ਤਖਤੂਪੁਰਾ ਸਾਹਿਬ ਵਿਖੇ ਮਾਘੀ ਦੇ ਦਿਹਾਡ਼ੇ ਤੋਂ ਸ਼ੁਰੂ ਹੋ ਗਏ ਹਨ, ਜਿਸ ’ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰੀਆਂ ਭਰ ਰਹੀਆਂ ਹਨ। ਮਾਘੀ ਮੇਲੇ ਨੂੰ ਮੁੱਖ ਰੱਖਦਿਆਂ ਦਰਬਾਰ ਆਸ਼ਰਮ ਤਖਤੂਪੁਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਚੱਲ ਰਹੇ ਹਨ ਤੇ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤ ਰਹੇ ਹਨ, ਜਿਸ ਦੌਰਾਨ ਸਵੇਰੇ 8 ਵਜੇ ਮੱਧ ਦੀ ਅਰਦਾਸ ਕੀਤੀ ਗਈ। ਉਪਰੰਤ ਦੁਪਹਿਰ 1 ਵਜੇ ਤੱਕ ਦਰਬਾਰ ਸੰਪ੍ਰਦਾਇ ਦੇ ਕਵੀਸ਼ਰੀ ਜਥਿਆਂ ਵੱਲੋਂ ਸੰਤ ਸੁਆਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵੱਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਚਾਰੇ ਦਿਨ ਧਾਰਮਕ ਨੂਰੀ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ’ਚ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਕਰਨਗੇ। ਅੱਜ ਦੂਸਰੇ ਦਿਨ ਸਜਾਏ ਗਏ ਧਾਰਮਕ ਦੀਵਾਨਾਂ ’ਚ ਅਮਰ ਕਥਾ ਕਰਦਿਆਂ ਸੰਤ ਸੁਆਮੀ ਜਗਜੀਤ ਸਿੰਘ ਜੀ ਲੋਪੋਂ ਨੇ ਕਿਹਾ ਕਿ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਹਰੇਕ ਤਰ੍ਹਾਂ ਦੇ ਦੁੱਖ-ਦਰਦ ਦੂਰ ਹੋ ਜਾਂਦੇ ਹਨ ਤੇ ਇਸ ਨਾਮ ਦੇ ਬੇਡ਼ੇ ਨਾਲ ਹੀ ਮਨੁੱਖ ਦਾ ਪਾਰ-ਉਤਾਰਾ ਹੋਣਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜੀਵਾਂ ਦੇ ਅੰਦਰ ਇਕ ਅਕਾਲ-ਪੁਰਖ ਪ੍ਰਭੂ ਹੀ ਵਿਆਪਕ ਹੈ, ਉਸ ਤੋਂ ਬਾਹਰ ਹੋਰ ਕੋਈ ਜੀਵ ਨਹੀਂ, ਇਸ ਲਈ ਜਿਸ ਮਨੁੱਖ ਦੇ ਹਿਰਦੇ ’ਚ ਪ੍ਰਭੂ ਦਾ ਨਾਮ ਵੱਸਦਾ ਹੈ ਉਹ ਹਿਰਦਾ ਰੂਪ ਸਾਰੇ ਤੀਰਥ ਅਸਥਾਨਾਂ ਤੋਂ ਪਵਿੱਤਰ ਹੈ ਤੇ ਤੀਰਥਾਂ ’ਤੇ ਜਾ ਕੇ ਜਦੋਂ ਅਸੀਂ ਸ਼ੁੱਧ ਮਨ ਨਾਲ ਸਰੋਵਰਾਂ ’ਚ ਇਸ਼ਨਾਨ ਕਰਦੇ ਹਾਂ ਤਾਂ ਸਾਡੇ ਮਨ ’ਤੇ ਵਿਕਾਰਾਂ ਰੂਪੀ ਜੰਮੀ ਮੈਲ ਲੱਥ ਜਾਂਦੀ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਬੀਬੀ ਕਰਮਜੀਤ ਕੌਰ ਗਿੱਲ, ਜਸਵਿੰਦਰ ਸਿੰਘ ਜੱਸੀ, ਜਗਜੀਤ ਸਿੰਘ ਜੱਗਾ, ਜਸਵਿੰਦਰ ਸਿੰਘ ਖਹਿਰਾ, ਇੰਦਰਜੀਤ ਪੱਪੀ, ਤੇਜਾ ਸਿੰਘ, ਮੁਖਤਿਆਰ ਸਿੰਘ, ਬਿੰਦਰ ਲਹੁਕੇ, ਮੱਖਣ ਮਨਸੂਰਦੇਵਾਂ, ਕਰਨੈਲ ਸਿੰਘ, ਮਨਜਿੰਦਰ ਬੱਬੂ, ਭੀਮ ਜਗਰੂਪ ਭੈਣੀ ਦਹੇਡ਼ਾ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਅਮਨਦੀਪ ਸਿੰਘ, ਸੇਵਕ ਸਿੰਘ, ਮਾਣਕ, ਨਛੱਤਰ ਸਿੰਘ ਰਸੂਲਪੁਰ, ਅਮਰਦੀਪ ਰਸੂਲਪੁਰ, ਸਰਬਜੀਤ, ਬੱਬੂ ਲੋਪੋਂ, ਮੰਦਰ ਰਾਮਗਡ਼੍ਹ, ਮੇਵਾ ਜਗਰਾਓਂ, ਬੁੱਧ ਰਾਮ, ਜਗਸੀਰ ਸੀਰਾ ਜੰਗੀਆਣਾ, ਪ੍ਰੀਤਮ ਮਨਸੂਰਦੇਵਾਂ, ਸਰਬਜੀਤ ਲਲਤੋਂ, ਵੀਰ ਸਿੰਘ, ਰਾਜ ਮਲਕ, ਜਸਵੰਤ ਸਿੰਘ ਸੰਗੋਵਾਲ, ਆਤਮਾ ਸਿੰਘ ਜੌਹਲ, ਆਤਮਾ ਸਿੰਘ ਘੋਲੀਆ, ਚਮਕੌਰ ਘੋਲੀਆ, ਗੁਰਮੇਲ ਰਾਮਗਡ਼੍ਹ ਭੁੱਲਰ, ਮਨਪ੍ਰੀਤ ਸਾਊਂਡ ਤਖਤੂਪੁਰਾ, ਸੇਵਕ ਸਿੰਘ ਸਾਜਨ ਸਟੂਡੀਓ ਵਾਲੇ ਲੋਪੋਂ, ਲਛਮਣ ਨੰਗਲ, ਸੇਵਕ ਸਮਾਲਸਰ, ਬਲਬੀਰ ਬੀਰਾ, ਭੋਲਾ ਕਵੀਸ਼ਰ, ਅਮਰਾ ਸਿੰਘ, ਗੁਰਚਰਨ ਮੈਂਬਰ ਬੀਡ਼ ਰਾਊਕੇ, ਅਮਰ ਸਿੰਘ ਨੰਗਲ, ਅਮਰਜੀਤ ਸਿੰਘ ਮੀਨੀਆ, ਸੇਵਕ ਘੋਲੀਆ, ਦਰਸ਼ਨ ਸਿੰਘ ਭਿੰਡਰ, ਫੌਜੀ ਮੁਖਤਿਆਰ ਸਿੰਘ ਕੁੱਸਾ, ਗੁਰਮੇਲ ਸਿੰਘ ਸਰਪੰਚ ਬੁੱਟਰ, ਤਰਸੇਮ ਸਿੰਘ ਸੇਮਾ, ਰਾਜਾ ਕੁੱਸਾ, ਮਨਪ੍ਰੀਤ ਸਿੰਘ ਮੰਤਰੀ, ਹਰਨਾਮ ਸਿੰਘ ਨਾਮਾ ਲੋਪੋਂ, ਗੁਰਚਰਨ ਸਿੰਘ ਮੱਲੇਆਣਾ, ਗੁਰਦਿੱਤ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਬਲਦੇਵ ਬੁੱਟਰ ਆਦਿ ਹਾਜ਼ਰ ਸਨ
ਬਜਰੰਗ ਦਲ ਹਿੰਦੁਸਤਾਨ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
NEXT STORY