ਮੋਗਾ (ਚਟਾਨੀ)-ਖਸਤਾ ਹਾਲਤ, ਨੀਵੇਂ ਅਤੇ ਵਾਧੂ ਭਾਰ ਹੇਠ ਚੱਲ ਰਹੇ ਬਿਜਲੀ ਟਰਾਂਸਫਾਰਮਰਾਂ ਨੂੰ ਲੋਡ ਸਹਿਣ ਦੇ ਸਮਰੱਥ ਬਣਾਉਣ ਲਈ ਪਾਵਰਕਾਮ ਦੀ ਸ਼ਹਿਰੀ ਡਵੀਜ਼ਨ ’ਚ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ਆਈ.ਪੀ.ਡੀ.ਐੱਸ. ਸਕੀਮ ਅਧੀਨ ਸਥਾਨਕ ਡਵੀਜ਼ਨ ਦੇ ਸ਼ਹਿਰੀ ਖੇਤਰ ਦੇ ਚਾਰ ਫੀਡਰਾਂ ਉਪਰਲੇ ਅਜਿਹੇ ਟਰਾਂਸਫਾਰਮਰਾਂ ਨੂੰ ਬਦਲਿਆ ਜਾ ਰਿਹਾ ਹੈ। ਐੱਸ.ਡੀ.ਓ. ਰਾਕੇਸ਼ ਗਰਗ ਦੀ ਨਿਗਰਾਨੀ ਹੇਠ ਚੱਲ ਰਹੇ ਇਸ ਵੱਡੇ ਕਾਰਜ ਦੌਰਾਨ ਹੁਣ ਤੱਕ 10 ਟਰਾਂਸਫਾਰਮਰਾਂ ਦੀ ਥਾਂ ਉਪਰ ਚੱਲਦੇ ਲੋਡ ਅਨੁਸਾਰ ਵੱਧ ਸਮਰੱਥਾ ਵਾਲੇ ਟਰਾਂਸਫਾਰਮਰ ਰੱਖੇ ਗਏ ਹਨ ਤੇ ਨਵੇਂ ਰੱਖੇ ਗਏ ਸਾਰੇ ਟਰਾਂਸਫਾਰਮਰਾਂ ਨੂੰ 11 ਮੀਟਰ ਉੱਚਾਈ ਵਾਲੇ ਮਜ਼ਬੂਤ ਖੰਭਿਆਂ ਉਪਰ ਸਥਾਪਿਤ ਕੀਤਾ ਗਿਆ ਹੈ। ਅਜਿਹੇ 8 ਟਰਾਂਸਫਾਰਮਰਾਂ ਦੀ ਪਛਾਣ ਵੀ ਕੀਤੀ ਗਈ ਹੈ, ਜਿਨ੍ਹਾਂ ਦੇ ਨਾਲ ਇਕ ਹੋਰ ਟਰਾਂਸਫਾਰਮਰ ਰੱਖ ਕੇ ਲੋਡ ਦੀ ਵੰਡ ਕਰ ਕੇ ਸਪਲਾਈ ’ਚ ਆਉਂਦੀ ਰੁਕਾਵਟ ਦੂਰ ਕੀਤੀ ਗਈ ਹੈ। ਐੱਸ.ਡੀ.ਓ. ਰਕੇਸ਼ ਗਰਗ ਨੇ ਦੱਸਿਆ ਕਿ ਇਹ ਸਮੁੱਚਾ ਕਾਰਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਵਿੰਗ ਏ.ਪੀ.ਡੀ.ਆਰ.ਪੀ. ਵਲੋਂ ਕੀਤਾ ਜਾ ਰਿਹਾ ਹੈ। ਐੱਸ.ਡੀ.ਓ. ਅਨੁਸਾਰ ਬਾਘਾਪੁਰਾਣਾ ਸ਼ਹਿਰੀ ਖੇਤਰ ਦੇ ਮੁੱਦਕੀ ਰੋਡ, ਬਾਘਾਪੁਰਾਣਾ, ਮੋਗਾ ਰੋਡ ਅਤੇ ਗੁਰਦੁਆਰਾ ਫੀਡਰਾਂ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਲਈ ਕੇਂਦਰ ਦੀ ਸਕੀਮ ਹੇਠ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਥਾਨਾਂ ਦੀ ਵੀ ਚੋਣ ਕੀਤੀ ਗਈ ਹੈ, ਜਿੱਥੇ ਦੁਰਘਟਨਾਵਾਂ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ, ਅਜਿਹੀਆਂ ਥਾਵਾਂ ਉਪਰ ਉੱਚ ਤਕਨੀਕ ਦੀ ਐਕਸ.ਐਲ.ਪੀ.ਈ ਦੀ ਕੇਬਲ ਪਾਈ ਜਾਣੀ ਹੈ। ਕੰਡਕਟਰਾਂ ਦੀ ਸਮਰੱਥਾ ਵਧਾਉਣ ਬਾਰੇ ਵੀ ਇੰਜੀ. ਰਾਕੇਸ਼ ਗਰਗ ਨੇ ਦੱਸਿਆ ਕਿ ਐੱਸ. ਡੀ. ਓ. ਨੇ ਦਾਅਵੇ ਨਾਲ ਕਿਹਾ ਕਿ ਸਮੁੱਚੇ ਕੰਮ ਦੇ ਮੁਕੰਮਲ ਹੋਣ ਪਿੱਛੋਂ ਸਪਲਾਈ ਸਬੰਧੀ ਖਪਤਕਾਰਾਂ ਨੂੰ ਭੋਰਾ ਭਰ ਵੀ ਸ਼ਿਕਾਇਤ ਨਹੀਂ ਹੋਵੇਗੀ।
ਨੀਲੇ ਕਾਰਡਾਂ ਦੀ ਬਜਾਏ ਹੁਣ ਸਮਾਰਟ ਕਾਰਡਾਂ ’ਤੇ ਮਿਲੇਗਾ ਸਸਤਾ ਰਾਸ਼ਨ
NEXT STORY