ਮੋਗਾ (ਗਾਂਧੀ, ਸੰਜੀਵ, ਜ.ਬ.)-28 ਜਨਵਰੀ ਨੂੰ ਦਾਣਾ ਮੰਡੀ ਲੁਧਿਆਣਾ ਵਿਖੇ ਸੀ.ਪੀ.ਆਈ. ਅਤੇ ਸੀ.ਪੀ.ਆਈ. (ਐੱਮ.) ਦੇ ਸਾਂਝੇ ਉੱਦਮ ਸਦਕਾ ਕੀਤੀ ਜਾ ਰਹੀ ਹੈ ਚੇਤਨਾ ਰੈਲੀ ਦੀ ਤਿਆਰੀ ਲਈ ਸਾਥੀਆਂ ਵੱਲੋਂ ਬਰਾਂਚ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਅੱਜ ਧਰਮਕੋਟ ਰੋਡ ’ਤੇ ਸਥਿਤ ਵੈਟਰਨਰੀ ਹਸਪਤਾਲ ਦੇ ਸਾਹਮਣੇ ਸਾਥੀਆਂ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਬਰਾਂਚ ਵੱਲੋਂ ਲੁਧਿਆਣਾ ਰੈਲੀ ਲਈ ਬੱਸ ਚਲਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੀਟਿੰਗ ਵਿਚ ਸੀ.ਪੀ.ਆਈ. (ਐੱਮ.) ਦੇ ਜ਼ਿਲਾ ਸਕੱਤਰ ਕਾ. ਸੁਰਜੀਤ ਸਿੰਘ ਗਗਡ਼ਾ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਰੀਆਂ ਤਹਿਸੀਲਾਂ ਤੋਂ ਵੱਡੀ ਗਿਣਤੀ ’ਚ ਸਾਥੀ ਲੁਧਿਆਣਾ ਚੇਤਨਾ ਰੈਲੀ ਵਿਚ ਸ਼ਮੂਲੀਅਤ ਕਰਨਗੇ। ਨੂਰਪੁਰ ਹਕੀਮਾਂ ਤੋਂ ਬਣੇ ਅਗਾਂਹ-ਵਧੂ ਵਿਚਾਰਾਂ ਵਾਲੇ ਸਰਪੰਚ ਪਿੱਪਲ ਸਿੰਘ ਨੇ ਮੀਟਿੰਗ ਦੌਰਾਨ ਵਿੱਤੀ ਸਹਾਇਤਾ ਦੇ ਕੇ ਪਾਰਟੀ ਦੀ ਮਦਦ ਕੀਤੀ, ਕਿਉਂਕਿ ਇਹ ਸਰਪੰਚ ਪਹਿਲਾਂ ਤੋਂ ਹੀ ਨਸ਼ਾ ਵਿਰੋਧੀ ਲਹਿਰ ’ਚ ਵੱਧ ਚਡ਼੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਪਿੰਡ ਵਾਸੀਆਂ ਨੇ ਇਸਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸਨੂੰ ਵੱਡੇ ਫਰਕ ਨਾਲ ਜਿਤਾਇਆ ਹੈ ਅਤੇ ਇਸਦਾ ਪਰਿਵਾਰ ਖੱਬੀ ਲਹਿਰ ਨਾਲ ਜੁਡ਼ਿਆ ਹੋਣ ਕਰ ਕੇ ਇਸਦੀ ਪਾਰਟੀ ਵੱਲੋਂ ਵੀ ਮਦਦ ਕੀਤੀ ਗਈ ਸੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਰਾਮ ਠਾਕੁਰ ਬਰਾਂਚ ਸਕੱਤਰ, ਸੁਖਦੇਵ ਗਲੋਟੀ, ਨਿੰਦਰ ਸਿੰਘ ਬਰਮਾ, ਜੀਤਾ ਸਿੰਘ ਨਾਰੰਗ, ਸਵਰਨ ਸਿੰਘ, ਮੇਹਰ ਸਿੰਘ, ਜਸਵੀਰ ਸਿੰਘ, ਅੰਗਰੇਜ ਸਿੰਘ ਬਿੱਟੂ, ਗੁਰਜੰਟ ਸਿੰਘ, ਅੰਗਰੇਜ ਸਿੰਘ ਦਬੁਰਜੀ, ਜੋਗਿੰਦਰ ਸਿੰਘ, ਅਵਤਾਰ ਸਿੰਘ ਅਤੇ ਜਿੰਦਰ ਸਿੰਘ ਆਦਿ ਹਾਜ਼ਰ ਸਨ।
ਅਦਾਲਤ ਨੇ ਦੋਸ਼ੀ ਮਹਿਲਾ ਦਾ ਦਿੱਤਾ ਇਕ ਦਿਨ ਦਾ ਪੁਲਸ ਰਿਮਾਂਡ
NEXT STORY