ਮੋਗਾ (ਗੋਪੀ ਰਾਊਕੇ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਅਗਵਾਈ ’ਚ ਹੋਈ। ਮੀਟਿੰਗ ਵਿਚ ਸੀਨੀਅਰ ਸਿਟੀਜ਼ਨ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰੀ ਲਾਲ ਕਾਮਰਾ ਨੇ ਕਿਹਾ ਕਿ ਪੁਰਾਣੀ ਕਾਰਜਕਾਰਨੀ ਨੂੰ ਗਠਿਤ ਕੀਤਿਆਂ ਦੋ ਸਾਲ ਬੀਤ ਚੁੱਕੇ ਹਨ। ਇਸ ਲਈ ਇਸ ਨੂੰ ਭੰਗ ਕਰ ਕੇ ਅਗਲੇ ਜਨਰਲ ਇਜਲਾਸ ’ਚ ਨਵੀਂ ਕਾਰਜਕਾਰਨੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗ ਭਲਾਈ ਐਕਟ ਨੂੰ ਲਗਭਗ 12 ਸਾਲ ਹੋ ਚੁੱਕੇ ਹਨ, ਅਜੇ ਤੱਕ ਇਸ ਐਕਟ ਸਬੰਧੀ ਆਮ ਲੋਕਾਂ ਨੂੰ ਕੁੱਝ ਵੀ ਪਤਾ ਨਹੀਂ। ਇਸ ਲਈ ਸਰਕਾਰ ਨੂੰ ਲੋਕਾਂ ਨੂੰ ਇਸ ਐਕਟ ਸਬੰਧੀ ਜਾਣਕਾਰੀ ਦੇਣ ਲਈ ਆਪਣੇ ਵਿਭਾਗਾਂ ਵਲੋਂ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 6 ਪ੍ਰਤੀਸ਼ਤ ਡੀ. ਏ. ਦੀ ਕਿਸ਼ਤ 1 ਫਰਵਰੀ 2019 ਤੋਂ ਦੇਣ ਦਾ ਐਲਾਨ ਕੀਤਾ ਪਰ ਡੀ. ਏ. ਦੀ ਕਿਸ਼ਤ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੀ। ਉਨ੍ਹਾਂ ਸਰਕਾਰ ਤੋਂ ਕਿਸ਼ਤਾਂ ਅਤੇ ਬਕਾਇਆ ਨੂੰ ਜਲਦ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਅਵਤਾਰ ਸਿੰਘ, ਮੇਜਰ ਸਿੰਘ, ਜੀ. ਐੱਸ. ਬਰਾਡ਼, ਜੀਤ ਸਿੰਘ, ਜੋਗਿੰਦਰ ਸਿੰਘ, ਅਮਰ ਸਿੰਘ ਵਿਰਦੀ, ਜੀ. ਐੱਸ. ਸੋਢੀ, ਦਰਸ਼ਨ ਸਿੰਘ, ਗੁਰਚਰਨ ਸਿੰਘ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਮਿਸਟਰ ਐਂਡ ਮਿਸ ਪੰਜਾਬ ਦੀ ਪ੍ਰਮੋਸ਼ਨ ਲਈ ਟੀਮ ਕਾਲਜ ਕੈਂਪਸ ਪਹੁੰਚੀ
NEXT STORY