ਮੋਗਾ (ਗੋਪੀ ਰਾਊਕੇ)-ਅੱਜ ਵਾਲਮੀਕਿ ਖਾਲਸਾ ਦਲ ਵੱਲੋਂ ਕਾਰਗਿਲ ਸ਼ਹੀਦ ਜ਼ੋਰਾ ਸਿੰਘ ਬਘੇਲੇਵਾਲਾ ਦਾ ਸ਼ਹੀਦੀ ਦਿਹਾਡ਼ਾ ਮੁੱਖ ਦਫਤਰ ਬਹੋਨਾ ਚੌਕ ਵਿਚ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁਮਨ ਕੁਮਾਰ ਇੰਸ. ਮਿਊਂਸੀਪਲ ਕਾਰਪੋਰੇਸ਼ਨ ਮੋਗਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਸੂਰਬੀਰ ਯੋਧਿਆਂ ਨੇ ਆਪਣੀ ਸ਼ਹਾਦਤਾਂ ਦੇ ਕੇ ਸੁਰੱਖਿਅਤ ਰੱਖਿਆ ਹੈ। ਸ਼ਹੀਦ ਜ਼ੋਰਾ ਸਿੰਘ ਬਘੇਲੇਵਾਲਾ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਕਾਰਗਿਲ ’ਚ ਸ਼ਹੀਦੀ ਪ੍ਰਾਪਤ ਕੀਤੀ। ਸੁਮਨ ਕੁਮਾਰ ਨੇ ਪਿਛਲੇ ਦਿਨੀਂ ਪੁਲਵਾਮਾ ’ਚ ਸ਼ਹੀਦ ਹੋਏ ਸੂਰਬੀਰਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਆਲ ਇੰਡੀਆ ਵਾਲਮੀਕਿ ਖਾਲਸਾ ਦਲ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਮੁੱਖ ਮਹਿਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਸਰੂਪ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਰੂਪ ਸਿੰਘ, ਪਿਆਰਾ ਸਿੰਘ ਭੱਟੀ, ਚਮਕੌਰ ਸਿੰਘ, ਰਜੇਸ਼ ਕੁਮਾਰ ਪੱਪੂ, ਜਗਸੀਰ ਚੰਦ, ਦਰਸ਼ਨ ਸਿੰਘ, ਐਮ ਸੀ ਬਲਦੇਵ ਸਿੰਘ, ਮੇਘ ਰਾਜ ਮੋਗਾ, ਮਲਕੀਤ ਸਿੰਘ ਜੱਸਡ਼, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਸਫਰੀ ਐੱਮ. ਸੀ. ਮੋਗਾ, ਸ਼ੰਕਰ ਸਿੰਘ, ਬੇਅੰਤ ਸਿੰਘ ਗਿੱਲ ਸੈਕਟਰੀ ਆਦਿ ਹਾਜ਼ਰ ਹੋਏ।
ਕੈਪਟਨ ਸਰਕਾਰ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਵਿਧਾਇਕ ਲੋਹਗਡ਼੍ਹ
NEXT STORY