ਮੋਗਾ (ਮੁਨੀਸ਼, ਅਜੇ)-ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2019-20 ਲਈ ਪੇਸ਼ ਕੀਤੇ ਗਏ 11,687 ਕਰੋਡ਼ ਰੁਪਏ ਦੇ ਬਜਟ ਨੂੰ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂਆਂ ਚਮਕੌਰ ਸਿੰਘ ਬਰਾਡ਼ ਅਤੇ ਜਗੀਰ ਸਿੰਘ ਬਰਾਡ਼ ਨੇ ਲੋਕਾਂ ਦੇ ਹਿੱਤ ’ਚ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ। ਸਰਕਾਰ ਨੇ ਲੋਕਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ, ਸਗੋਂ ਪੈਟਰੋਲ-ਡੀਜ਼ਲ ਤੋਂ ਵੈਟ ਘਟਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਬਜਟ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਵਾਲਾ ਹੈ। ਚਮਕੌਰ ਸਿੰਘ ਬਰਾਡ਼ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਲਈ ਇਸ ਬਜਟ ’ਚ ਫੰਡ ਰੱਖਿਆ ਗਿਆ ਹੈ। ਪਿਛਲੀ ਸਰਕਾਰ ਕਾਰਨ ਜੋ ਕਰਜ਼ੇ ਦੀ ਪੰਡ ਕਿਸਾਨਾਂ ਸਿਰ ਦਿਨੋ-ਦਿਨ ਭਾਰੀ ਹੋ ਰਹੀ ਸੀ ਉਸ ਦੇ ਬੋਝ ਨੂੰ ਕੈਪਟਨ ਸਰਕਾਰ ਨੇ ਨਾ ਸਿਰਫ ਹਲਕਾ ਕੀਤਾ ਬਲਕਿ ਆਉਣ ਵਾਲੇ ਸਾਲ ’ਚ ਹਰ ਕਿਸਾਨ ਕਰਜ਼ਾ ਮੁਕਤ ਹੋ ਜਾਵੇਗਾ। ਜਗੀਰ ਸਿੰਘ ਬਰਾਡ਼ ਨੇ ਮੋਗਾ ’ਚ ਆਯੂਸ਼ ਹਸਪਤਾਲ ਲਈ 6.5 ਕਰੋਡ਼ ਰੁਪਏ ਦਾ ਬਜਟ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਵੀ ਕੀਤਾ। ਅੰਤ ਵਿਚ ਉਕਤ ਆਗੂਆਂ ਚਮਕੌਰ ਸਿੰਘ ਬਰਾਡ਼ ਅਤੇ ਜਗੀਰ ਸਿੰਘ ਬਰਾਡ਼ ਨੇ ਕਿਹਾ ਕਿ ਪੰਜਾਬ ਵਾਸੀਆਂ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਵਾਲੀ ਕਾਂਗਰਸ ਪਾਰਟੀ ਭਵਿੱਖ ’ਚ ਵੀ ਇੰਝ ਹੀ ਲੋਕ ਭਲਾਈ ਕਾਰਜ ਜਾਰੀ ਰੱਖੇਗੀ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ, ਜਿਨ੍ਹਾਂ ਪੰਜਾਬ ਦਾ ਬੇਡ਼ਾ ਗਰਕ ਕਰ ਕੇ ਰੱਖ ਦਿੱਤਾ ਹੈ।
ਸਰਕਾਰ ਦਾ 6000 ਰੁਪਏ ਸਾਲਾਨਾ ਦੇਣ ਦਾ ਫੈਸਲਾ ਕਿਸਾਨਾਂ ਨਾਲ ਮਜ਼ਾਕ : ਬਹਿਰਾਮਕੇ
NEXT STORY