ਮੋਗਾ (ਗਰੋਵਰ, ਸੰਜੀਵ, ਗਾਂਧੀ)-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬਲਾਕ ਜਨਰਲ ਸਕੱਤਰ ਗੁਰਮੀਤ ਸਿੰਘ ਦੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ, ਗੁਰਵੀਰ ਸਿੰਘ ਸੈਕਟਰੀ ਕੋਟ ਈਸੇ ਖਾਂ, ਨੰਬਰਦਾਰ ਕੁਲਦੀਪ ਸਿੰਘ, ਮੇਹਰ ਸਿੰਘ ਅਤੇ ਹਰਦਿਆਲ ਸਿੰਘ ਝੰਡਾ ਬੱਗਾ, ਬਲਾਕ ਪ੍ਰਧਾਨ ਧਰਮਕੋਟ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੀ ਕਾਰਵਾਈ ਬਲਾਕ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਜਾਗੀਰ ਸਿੰਘ ਤਲਵੰਡੀ ਨੌ ਬਹਾਰ ਨੇ ਚਲਾਈ। ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਬਹਿਰਾਮਕੇ ਨੇ ਕੇਂਦਰ ਸਰਕਾਰ ਦੇ 2 ਏਕਡ਼ ਦੀ ਮਾਲਕੀ ਵਾਲੇ ਕਿਸਾਨਾਂ ਨੂੰ 6,000 ਰੁਪਏ ਪ੍ਰਤੀ ਸਾਲਾਨਾ ਦੇਣ ਦੇ ਫੈਸਲੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਦੇ ਵੀ ਕਿਸਾਨਾਂ ਨੂੰ ਦੇਸ਼ ਦਾ ਨਾਗਰਿਕ ਨਹੀਂ ਮੰਨਿਆ, ਜਿਸ ਕਾਰਨ ਇਸ ਵਰਗ ਨਾਲ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਬੇਇਨਸਾਫੀ ਹੋ ਰਹੀ ਹੈ ਤੇ ਉਸੇ ਪਗਡੰਡੀ ’ਤੇ ਤੁਰਦੇ ਹੋਏ ਮੋਦੀ ਸਰਕਾਰ ਨੇ ਇਕ ਵਾਰ ਫਿਰ ਕਿਸਾਨੀ ਤੋਂ ਅੱਖਾਂ ਫੇਰੀਆਂ ਹਨ। ਬਹਿਰਾਮਕੇ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਿਰ ਚਡ਼੍ਹੇ ਕਰਜ਼ੇ ’ਤੇ ਲੀਕ ਫੇਰੇ। ਇਸ ਦੌਰਾਨ ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਜਿਹਡ਼ੇ ਕਿਸਾਨ ਖੇਤਾਂ ’ਚ ਬੈਠੇ ਹਨ, ਦਾ ਅਸਲਾ ਵਾਪਿਸ ਕੀਤਾ ਜਾਵੇ ਕਿਉਂਕਿ ਪਿੰਡਾਂ ’ਚ ਲੁੱਟਾਂ-ਖੋਹਾਂ ਦਾ ਖਤਰਾ ਬਣਿਆ ਹੋਇਆ ਹੈ। ਇਸ ਦੌਰਾਨ ਦਲਜੀਤ ਸਿੰਘ, ਮੇਜਰ ਸਿੰਘ, ਕਾਬਲ ਸਿੰਘ, ਦਲੇਰ ਸਿੰਘ, ਸ਼ਿੰਦਾ ਸਿੰਘ, ਕਰਨੈਲ ਸਿੰਘ, ਮਲੂਕ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ, ਸੁਖਮੰਦਰ ਸਿੰਘ, ਵਿਰਸਾ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ ਹਾਜ਼ਰ ਹੋਏ।
ਜਗਦੀਸ਼ ਪਾਲ ਗਰਗ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
NEXT STORY