ਮੋਗਾ (ਗੋਪੀ ਰਾਊਕੇ)-ਇਲਾਕੇ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ’ਚੋਂ ਇਕ ਐੱਸ. ਬੀ. ਆਰ. ਐੱਸ. ਗੁਰੂਕੁਲ ਮਹਿਣਾ ਜੋ ਕਿ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਅਤੇ ਪ੍ਰਿੰਸੀਪਲ ਧਵਨ ਕੁਮਾਰ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ ਤੇ ਜਿਥੇ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਤਾਂ ਮੁਹੱਈਆ ਕਰਵਾਈ ਹੀ ਜਾ ਰਹੀ ਹੈ, ਪਰ ਨਾਲ ਹੀ ਉਨ੍ਹਾਂ ਨੇ ਮਨਾਂ ’ਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਵੀ ਭਰਿਆ ਜਾਂਦਾ ਹੈ, ਦੇ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ ਵਲੋਂ ਕਸ਼ਮੀਰ ਦੇ ਪੁਲਵਾਮਾ ’ਚ ਆਤੰਕਵਾਦੀ ਹਮਲੇ ’ਚ ਸ਼ਹੀਦ ਹੋਏ ਮੋਗਾ ਜ਼ਿਲੇ ਦੇ ਕਸਬੇ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਗਲੋਟੀ ਖੁਰਦ ਦੇ ਜੈਮਲ ਸਿੰਘ ਜੀ ਦੇ ਪਰਿਵਾਰ ਨਾਲ ਜਿਥੇ ਹਮਦਰਦੀ ਜ਼ਾਹਰ ਕਰਦਿਆਂ ਸ਼ਹੀਦ ਜੈਮਲ ਸਿੰਘ ਦੀ ਸ਼ਹੀਦੀ ਨੂੰ ਸਲਾਮ ਕੀਤੀ ਗਈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਮਦਦ ਕਰਦੇ ਹੋਏ ਉਨ੍ਹਾਂ ਦੀ ਧਰਮ ਪਤਨੀ ਸੁਖਜੀਤ ਕੌਰ ਨੂੰ ਇਕ ਲੱਖ ਦੀ ਰਕਮ ਸੌਂਪੀ ਗਈ। ਯਾਦ ਰਹੇ ਪੁਲਵਾਮਾ ਹਮਲੇ ਸਮੇਂ ਆਤੰਕਵਾਦੀਆਂ ਵਲੋਂ ਸੀ. ਆਰ. ਪੀ. ਐੱਫ. ਦੀ ਜਿਸ ਬੱਸ ਨੂੰ ਬੰਬ ਨਾਲ ਉਡਾਇਆ ਗਿਆ ਸੀ, ਜੈਮਲ ਸਿੰਘ ਉਸ ਬੱਸ ਦਾ ਚਾਲਕ ਸੀ। ਸ੍ਰੀ ਥਿੰਦ ਵਲੋਂ ਇਸ ਪਰਿਵਾਰ ਨੂੰ ਗੋਦ ਲੈਂਦੇ ਹੋਏ ਕਿਹਾ ਗਿਆ ਹੈ ਕਿ ਭਵਿੱਖ ’ਚ ਉਨ੍ਹਾਂ ਵਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਭਗਤ ਰਵਿਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਕ ਸਮਾਗਮ
NEXT STORY