ਮੋਗਾ (ਚਟਾਨੀ)-ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਵਿਖੇ ਭਗਤ ਰਵਿਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਕ ਸਮਾਗਮ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਕਰਵਾਇਆ ਗਿਆ। ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ, ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਇਲਾਵਾ ਚਰਨਜੀਤ ਸਿੰਘ ਚੰਨਾ ਕੈਨੇਡੀਅਨ, ਸ਼ਮਸ਼ੇਰ ਸਿੰਘ, ਅੰਗਰੇਜ਼ ਸਿੰਘ ਗੇਜਾ ਅਤੇ ਸੇਠੀ ਦੁਬਈ ਵੱਲੋਂ ਸਮਾਗਮ ਨੂੰ ਨੇਪਰੇ ਚਾਡ਼੍ਹਨ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਧਾਰਮਕ ਸਮਾਗਮ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਅਰਦਾਸ ਕਰ ਕੇ ਕੀਤੀ ਗਈ। ਇਸ ਉਪਰੰਤ ਸਮੁੱਚੀ ਸ੍ਰੀ ਗੁਰੂ ਰਵਿਦਾਸ ਸਭਾ ਤੇ ਉਕਤ ਸੰਸਥਾਵਾਂ ਦੇ ਆਗੂਆਂ ਵੱਲੋਂ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ’ਤੇ ਫੁੱਲ-ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਸੰਬੋਧਨ ਕਰਦਿਆਂ ਵਿਸ਼ੇੇਸ਼ ਤੌਰ ’ਤੇ ਪੁੱਜੇ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ, ਸਮਾਜ ਸੇਵੀ ਸ਼ਮਸ਼ੇਰ ਸਿੰਘ ਅਤੇ ਅੰਗਰੇਜ਼ ਸਿੰਘ ਗੇਜਾ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਮਾਨਵ ਜਾਤੀ ਦੇ ਕਲਿਆਣ ਲਈ ਜਾਤ-ਪਾਤ, ਸਮਾਜਕ ਵੰਡ, ਝੂਠੇ ਅਡੰਬਰਾਂ ਨੂੰ ਤਿਆਗਣ ਅਤੇ ਸਮਾਨਤਾ ਵਾਲਾ ਸਮਾਜ ਸਿਰਜਣ ਲਈ ਸਭ ਨੂੰ ਪ੍ਰੇਰਿਆ ਅਤੇ ਪ੍ਰਮਾਤਮਾ ਨੂੰ ਮੰਨਣ ’ਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਲਿਖਤ 40 ਸ਼ਲੋਕਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ। ਇਸ ਮੌਕੇ ਰਾਜ ਕੁਮਾਰ ਰਾਜਾ, ਮੁਨੀਸ਼ ਕੁਮਾਰ, ਕਰਨੈਲ ਸਿੰਘ, ਛਿੰਦਰਪਾਲ ਸਿੰਘ ਪੱਪੀ, ਬਲਵਿੰਦਰ ਕੁਮਾਰ ਨਾਣੀ, ਸ਼ਨੀ, ਲਾਡੀ, ਸੰਗੀ ਕਰਡ਼ਾ, ਭੱਟੀ ਸਿੰਘ, ਹਰਪ੍ਰੀਤ ਸਿੰਘ ਮੋਟੂ, ਸੁਖਮੰਦਰ ਸਿੰਘ, ਬੇਅੰਤ ਰਾਮ, ਕੁਲਵੰਤ ਸਿੰਘ, ਰਾਜੂ ਸਿੰਘ, ਵੇਦ ਪ੍ਰਕਾਸ਼, ਬੁੱਧ ਰਾਮ, ਗੁਰਮੇਲ ਸਿੰਘ, ਕੁਲਵੰਤ ਸਿੰਘ ਮਾਸਟਰ, ਭੋਲਾ ਗਿੱਲ, ਰਾਮ ਲੁਭਾਇਆ, ਸ਼ਨੀ ਆਦਿ ਸੇਵਾਦਾਰਾਂ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਪ੍ਰੀਖਿਆ ਤਨਾਅ ਪ੍ਰਬੰਧਨ ਸੈਮੀਨਾਰ ’ਚ ਅਧਿਆਪਕਾ ਨੇ ਹਿੱਸਾ ਲੈ ਕੇ ਹਾਸਲ ਕੀਤੀ ਜਾਣਕਾਰੀ
NEXT STORY