ਮੋਗਾ (ਬਾਵਾ/ਜਗਸੀਰ)–ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਮਾਛੀਕੇ ਲਈ ਸਹਾਇਤਾ ਰਾਸ਼ੀ ਭੇਟ ਕਰਨ ਵਾਲੇ ਪ੍ਰਵਾਸੀ ਭਾਰਤੀ ਜਗਤਾਰ ਸਿੰਘ ਕੈਨੇਡਾ ਦਾ ਗ੍ਰਾਮ ਪੰਚਾਇਤ ਨਵਾਂ ਮਾਛੀਕੇ, ਸਮੂਹ ਪਿੰਡ ਵਾਸੀਆਂ ਅਤੇ ਸਕੂਲ ਦੇ ਸਟਾਫ ਵਲੋਂ ਇਕ ਸਮਾਗਮ ਰਾਹੀਂ ਜਗਤਾਰ ਸਿੰਘ ਕੈਨੇਡਾ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਹਮੇਸ਼ਾ ਹੀ ਪਿੰਡ ਦੀ ਭਲਾਈ ਲਈ ਅਤੇ ਸਮਾਜਸੇਵੀ ਕਾਰਜਾਂ ਲਈ ਉਪਰਾਲੇ ਕੀਤੇ ਹਨ, ਜੋ ਕਿ ਬਹੁਤ ਹੀ ਪ੍ਰਸ਼ੰਸਾਯੋਗ ਹਨ। ਇਸ ਸਮੇਂ ਕਮਲਜੀਤ ਆਡ਼੍ਹਤੀਆਂ, ਪੰਚ ਗੁਰਪ੍ਰੀਤ ਸਿੰਘ, ਸਾਬਕਾ ਪੰਚ ਬਿੱਕਰ ਸਿੰਘ, ਸੁਖਜੀਤ ਸਿੰਘ, ਬੂਟਾ ਸਿੰਘ ਪਿੰਡ ਵਾਸੀ ਅਤੇ ਸਕੂਲ ਸਟਾਫ ਹਾਜ਼ਰ ਸੀ।
ਆਈ ਸਰਜਨ ’ਤੇ ਗਲਤ ਆਪ੍ਰੇਸ਼ਨ ਕਰਨ ਦਾ ਦੋਸ਼
NEXT STORY