ਮੋਗਾ (ਗੋਪੀ ਰਾਊਕੇ)-ਇਸਤਰੀ ਅਕਾਲੀ ਦਲ ਜ਼ਿਲਾ ਮੋਗਾ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਲਾਮਬੰਦੀ ਮੀਟਿੰਗਾਂ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਅੱਜ ਇੱਥੇ ਜ਼ਿਲਾ ਪ੍ਰਧਾਨ ਬੀਬੀ ਮਨਦੀਪ ਕੌਰ ਖੰਭੇ ਦੀ ਅਗਵਾਈ ਹੇਠ ਹੋਈ ਇਸਤਰੀ ਅਕਾਲੀ ਦਲ ਜ਼ਿਲਾ ਮੋਗਾ ਦੀ ਮੀਟਿੰਗ ’ਚ ਇਸਤਰੀ ਅਕਾਲੀ ਦਲ ਦੇ ਸੂਬਾਈ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ ਸਾਹੋਕੇ ਸਾਬਕਾ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਮੋਗਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਸਾਹੋਕੇ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਵੱਲੋਂ ਕੀਤੇ ਗਏ 10 ਵਰ੍ਹਿਆਂ ਦੇ ਰਾਜ ਨੂੰ ਅੱਜ ਵੀ ਚੇਤੇ ਕਰਦੇ ਹਨ, ਜਦੋਂ ਹਰ ਕਿਸਾਨ, ਮਜ਼ਦੂਰ, ਮੁਲਾਜ਼ਮ ਸਮੇਤ ਹਰ ਵਰਗ ਲਈ ਸਰਕਾਰ ਵੱਲੋਂ ਖੁੱਲ੍ਹੇ ਗੱਫੇ ਸਹੂਲਤਾਂ ਦੇ ਦਿੱਤੇ ਜਾਂਦੇ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਨਵੀਆਂ ਭਲਾਈ ਸਕੀਮਾਂ ਤਾਂ ਕੀ ਸ਼ੁਰੂ ਕਰਨੀਆਂ ਸਨ, ਸਗੋਂ ਅਕਾਲੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹੀ ਬੰਦ ਕੀਤਾ ਜਾ ਰਿਹਾ ਹੈ। ਪੰਜਾਬੀਆਂ ਦਾ ਕਾਂਗਰਸ ਸਰਕਾਰ ਤੋਂ ਮੋਹ ਮੁੱਢਲੇ ਪੜਾਅ ’ਤੇ ਹੀ ਭੰਗ ਹੋ ਗਿਆ ਹੈ। ਜ਼ਿਲਾ ਪ੍ਰਧਾਨ ਬੀਬੀ ਮਨਦੀਪ ਕੌਰ ਖੰਭੇ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆ, ਜ਼ਿਲਾ ਪ੍ਰਧਾਨ ਮਨਦੀਪ ਕੌਰ ਖੰਭੇ ਵੱਲੋਂ ਬੀਬੀ ਅਮਰਜੀਤ ਕੌਰ ਸਾਹੋਕੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਬੀਬੀ ਗੁਰਮੀਤ ਕੌਰ ਰਾਊਕੇ, ਬੀਬੀ ਮਨਦੀਪ ਕੌਰ ਤਖਾਣਵੱਧ, ਸਾਬਕਾ ਸਰਪੰਚ ਜਤਿੰਦਰ ਕੌਰ ਭਾਗੀਕੇ, ਬੀਬੀ ਜਸਵਿੰਦਰ ਕੌਰ ਸਾਹੋਕੇ, ਬੀਬੀ ਗੁਰਦਾਸ ਕੌਰ ਜੈਮਲਵਾਲਾ (ਸਾਰੇ ਸਰਕਲ ਪ੍ਰਧਾਨ), ਸਰਪੰਚ ਸੁਖਦੀਪ ਕੌਰ ਠੱਠੀ ਭਾਈ, ਬੀਬੀ ਕਮਲਜੀਤ ਕੌਰ ਰਾਊਕੇ ਸੰਮਤੀ ਮੈਂਬਰ, ਬੀਬੀ ਮਨਪ੍ਰੀਤ ਕੌਰ ਬੁੱਧ ਸਿੰਘ ਵਾਲਾ, ਬੀਬੀ ਸ਼ਰਨਜੀਤ ਕੌਰ ਨੰਗਲ, ਹਰਭਜਨ ਕੌਰ ਨੰਗਲ, ਬੀਬੀ ਜਸਮੇਲ ਕੌਰ, ਬੀਬੀ ਰਾਜਿੰਦਰ ਕੌਰ ਮੋਗਾ, ਬੀਬੀ ਹਰਬੰਸ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਜਸਵੀਰ ਕੌਰ ਗਿੱਲ, ਬੀਬੀ ਕਿਰਨਜੀਤ ਕੌਰ, ਮਨਜੀਤ ਕੌਰ, ਬੀਬੀ ਸਰਬਜੀਤ ਕੌਰ ਧਰਮਕੋਟ ਵੀ ਹਾਜ਼ਰ ਸਨ।
ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ : ਗਟਰਾ, ਸਾਹੋਕ, ਖੰਬਾ
NEXT STORY