ਚੰਡੀਗੜ੍ਹ : 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਬਹਿਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਬੇਅਦਬੀ ਅਤੇ ਨਸ਼ਿਆਂ ਖ਼ਿਲਾਫ਼ ਸਦਨ 'ਚ ਕਦੇ ਗੱਲ ਨਹੀਂ ਕੀਤੀ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਛੇਵਾਂ ਦਰਿਆ ਨਸ਼ਿਆ ਦਾ ਚੱਲਿਆ ਅਤੇ ਪਹਿਲਾਂ ਵਾਲੇ ਸਾਡੇ ਵਿਰਸੇ ਦੇ ਸ਼ਬਦ ਖ਼ਤਮ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਸਰਕਾਰੀ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਉਹ ਪਾਰਟੀ ਜਿਹੜੀ ਹੁਣ ਤੱਕ ਪੰਥ ਦਾ ਨਾਅਰਾ ਲਾ ਕੇ ਸੱਤਾ 'ਚ ਆਉਂਦੀ ਰਹੀ, ਉਸੇ ਪਾਰਟੀ 'ਤੇ ਨਸ਼ਿਆਂ ਦੇ ਇਲਜ਼ਾਮ ਲੱਗਦੇ ਰਹੇ। ਅਕਾਲੀ ਦਲ ਨੂੰ ਬੇਅਦਬੀਆਂ ਦੇ ਮਾਮਲਿਆਂ 'ਚ ਮੁਆਫ਼ੀ ਕਦੇ ਨਹੀਂ ਮਿਲ ਸਕਦੀ। ਅਕਾਲੀ ਦਲ ਦੀ ਪੁਸ਼ਤ ਪਨਾਹੀ 'ਚ ਘਰ-ਘਰ ਨਸ਼ਾ ਪਹੁੰਚ ਗਿਆ, ਜਿਸ ਦੀ ਅਕਾਲੀ ਦਲ ਨੂੰ ਮੁਆਫ਼ੀ ਨਹੀਂ ਮਿਲਣੀ। ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਜਦੋਂ ਆਈ ਤਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਸਹੁੰ ਚੁੱਕੀ ਗਈ ਪਰ ਸਰਕਾਰ ਨੇ ਯੂ-ਟਰਨ ਲੈ ਲਿਆ।
ਇਹ ਵੀ ਪੜ੍ਹੋ : ਮੁਫ਼ਤ ਇਲਾਜ ਤੋਂ ਪਹਿਲਾਂ ਪੰਜਾਬੀਆਂ ਨੂੰ ਲੈ ਕੇ ਹੈਰਾਨ ਕਰਦਾ ਖ਼ੁਲਾਸਾ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ 'ਚ ਪਹਿਲੇ ਦਿਨ ਹੀ ਨਸ਼ਿਆਂ ਖ਼ਿਲਾਫ਼ ਕੰਮ ਸ਼ੁਰੂ ਕੀਤਾ ਗਿਆ ਪਰ ਸਾਨੂੰ ਇਸ 'ਤੇ ਵੀ ਇਲਜ਼ਾਮ ਮਿਲੇ ਕਿ ਅਸੀਂ ਵੱਡੇ ਮਗਰਮੱਛ ਨਹੀਂ ਫੜ੍ਹ ਰਹੇ। ਜਦੋਂ ਵੱਡੇ ਮਗਰਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤਾਂ ਵਿਰੋਧੀਆਂ ਨੂੰ ਤਕਲੀਫ਼ ਸ਼ੁਰੂ ਹੋ ਗਈ। ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਗੱਲ-ਗੱਲ 'ਤੇ ਯੂ-ਟਰਨ ਲੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਨੇ ਜਿਹੜੀ ਐੱਫ. ਆਈ. ਆਰ. ਮੇਰੇ 'ਤੇ ਕਰਵਾਈ ਹੈ, ਮੈਨੂੰ ਕੋਈ ਪਰਵਾਹ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਵਾਹਨ ਚਾਲਕ ਸਾਵਧਾਨ! ਇਨ੍ਹਾਂ ਥਾਵਾਂ 'ਤੇ ਲੱਗ ਗਏ ਵਿਸ਼ੇਸ਼ ਨਾਕੇ, ਮੌਕੇ 'ਤੇ ਜ਼ਬਤ ਕੀਤੇ ਜਾ ਰਹੇ ਵਾਹਨ
NEXT STORY