ਮੋਗਾ (ਰਾਕੇਸ਼)-ਮਾਲਵੇ ਦਾ ਪ੍ਰਸਿੱਧ ਧਾਰਮਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਵਿਖੇ ਸ਼ਹੀਦੀ ਜੋਡ਼ ਮੇਲੇ ਸਬੰਧੀ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 101 ਸ੍ਰ੍ਰੀ ਅਖੰਡ ਪਾਠਾਂ ਦੀ ਲਡ਼ੀ ਨਿਰੰਤਰ ਚੱਲ ਰਹੀ ਹੈ ਅਤੇ ਭੋਗਾਂ ਉਪਰੰਤ 17 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਧਾਰਮਕ ਦੀਵਾਨ ਸਜਾਏ ਜਾਣਗੇ, ਜਿਸ ’ਚ ਬੁਲਾਏ ਗਏ ਪੰਥ ਦੇ ਪ੍ਰਸਿੱਧ, ਰਾਗੀ, ਕਥਾ ਵਾਚਕ ਤੇ ਸੰਤ ਮਹਾਪੁਰਖ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਅਤੇ ਇਸ ਸਮਾਗਮ ਸਬੰਧੀ ਵੱਖ-ਵੱਖ ਰਾਜਾਂ ਤੋਂ ਸੰਗਤਾਂ ਵੱਡੀ ਗਿਣਤੀ ’ਚ ਪਹੁੰਚ ਰਹੀਆਂ ਹਨ। ਸਮਾਗਮ ਦੇ ਪ੍ਰਬੰਧਾਂ ਲਈ 2000 ਦੇ ਲਗਭਗ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ 20 ਏਕਡ਼ ’ਚ ਗੱਡੀਆਂ ਦੀ ਪਾਰਕਿੰਗ ਵਾਸਤੇ ਪ੍ਰਬੰਧ ਕੀਤਾ ਜਾਵੇਗਾ।
ਸਕੂਲ ਦਾ ਨਵਾਂ ਵਿਦਿਅਕ ਸੈਸ਼ਨ ਧਾਰਮਕ ਸਮਾਗਮ ਨਾਲ ਸ਼ੁਰੂ
NEXT STORY