ਮੋਗਾ (ਗੋਪੀ ਰਾਊਕੇ, ਬਿੰਦਾ)-ਮਹਿਲਾ ਖੱਤਰੀ ਸਭਾ ਨੇ ਅੱਜ ਇੱਥੇ ਖੱਤਰੀ ਭਵਨ ’ਚ ਇਕ ਵਿਸ਼ੇਸ਼ ਸਮਾਗਮ ਪ੍ਰਧਾਨ ਪੂਜਾ ਥਾਪਰ ਦੀ ਅਗਵਾਈ ’ਚ ਆਯੋਜਿਤ ਕੀਤਾ। ਇਸ ਦੌਰਾਨ ਪੰਜਾਬ ’ਚ ਮਹਿਲਾ ਸਸ਼ਕਤੀਕਰਨ ਅੰਦੋਲਨ ਦੀ ਝੰਡਾਵਾਹਕ ਭਵਦੀਪ ਕੋਹਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਅਚਾਰੀਆ ਚੈਤਨਿਆ ਮੁਨੀ, ਖੱਤਰੀ ਸਭਾ ਚੀਫ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ, ਚੀਫ ਪੈਟਰਨ ਇੰਦੂ ਪੁਰੀ ਉੱਘੀ ਉਦਯੋਗਪਤੀ, ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪੁਲਸ ਅਧਿਕਾਰੀ ਸੁਰਿੰਦਰ ਕੁਮਾਰ ਚੋਪਡ਼ਾ ਅਤੇ ਖੱਤਰੀ ਸਭਾ ਸੀਨੀਅਰ ਮੀਤ ਪ੍ਰਧਾਨ ਵਿਜੇ ਥਾਪਰ ਨੇ ਬਤੌਰ ਵਿਸ਼ੇਸ਼ ਮਹਿਮਾਨ ਇਸ ਸਮਾਗਮ ’ਚ ਸ਼ਿਰਕਤ ਕੀਤੀ। ਇਸ ਮੌਕੇ ਮਹਿਲਾ ਖੱਤਰੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਵਦੀਪ ਕੋਹਲੀ ਨੂੰ ਸਨਮਾਨਤ ਕੀਤਾ ਤੇ ਉਪਰੰਤ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਤ ਵਿਅਕਤੀਤਵ ਅਤੇ ਆਤਮ ਵਿਸ਼ਵਾਸ ਮਹਿਲਾ ਸਸ਼ਕਤੀਕਰਨ ਦੇ ਮੂਲ ਮੰਤਰ ਹਨ। ਇਸ ਮੌਕੇ ਮਹਿਲਾ ਖੱਤਰੀ ਸਭਾ ਪ੍ਰਧਾਨ ਪੂਜਾ ਥਾਪਰ ਨੇ ਕਿਹਾ ਕਿ ਪੰਜਾਬ ’ਚ ਮਹਿਲਾ ਸ਼ਕਤੀ ਦੇ ਸਸ਼ਕਤੀਕਰਣ ਦੀ ਮੁਹਿੰਮ ’ਚ ਮੋਗਾ ਦੇ ਅਗਾਂਹਵਧੂ ਪ੍ਰਿਤਪਾਲ ਕੋਹਲੀ ਤੇ ਇੰਦਰਜੀਤ ਕੌਰ ਕੋਹਲੀ ਪਰਿਵਾਰ ਦੀ ਹੋਣਹਾਰ ਨੂੰਹ ਭਵਦੀਪ ਕੋਹਲੀ ਦਾ ਇਕ ਵਡਮੁਲਾ ਯੋਗਦਾਨ ਹੈ। ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਮਹਿਲਾ ਵਰਗ ਸੰਗਠਤ ਹੋ ਕੇ ਸਮਾਜਕ ਬੁਰਾਈਆਂ ਅਤੇ ਕੁਰੀਤੀਆਂ ਦਾ ਖਾਤਮਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਅਚਾਰੀਆ ਚੈਤਨਿਆ ਮੁਨੀ, ਬੋਧਰਾਜ ਮਜੀਠੀਆ, ਇੰਦੂ ਪੁਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੋਨੀਆ ਢੰਡ, ਅੰਜੁਮ ਪੁਰੀ, ਅੰਜੂ ਵਿਨਾਇਕ, ਨੀਲਮ ਜੈਦਕਾ, ਸੁਨੀਤਾ ਚੋਪਡ਼ਾ, ਇੰਦਰਜੀਤ ਕੌਰ ਕੋਹਲੀ, ਸੁਨੀਤਾ ਢੱਲ, ਮੀਨਾਕਸ਼ੀ ਮਾਕਰ, ਕੁਸੁਮ ਵਰਮਾ, ਵੈਭਵ ਕੋਹਲੀ, ਰੂਚੀਕਾ, ਸਨੇਹ ਵਿੱਜ, ਬੀਨਾ ਪਲਤਾ, ਸਾਰੀਕਾ ਜੈਦਕਾ, ਨਿਧੀ ਪਲਤਾ, ਪ੍ਰੀਤੀ ਪੱਬੀ, ਪ੍ਰੇਮ ਭੰਡਾਰੀ ਸਾਬਕਾ ਕੌਂਸਲਰ, ਵਿਜੈ ਥਾਪਰ, ਭਜਨ ਪ੍ਰਕਾਸ਼ ਵਰਮਾ, ਸੁਸ਼ੀਲ ਸਿਆਲ, ਨਿਸ਼ੀ ਰਕੇਸ਼ ਵਿੱਜ, ਸ਼ਿਵ ਪਲਤਾ, ਸੁਮਨ ਕਾਂਤ ਵਿੱਜ, ਪ੍ਰਿਤਪਾਲ ਸਿੰਘ ਕੋਹਲੀ, ਐਸ.ਕੇ ਚੋਪਡ਼ਾ ਅਤੇ ਪ੍ਰਦੀਪ ਢੰਡ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
‘ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕਰੇ ਸਰਕਾਰ’
NEXT STORY