ਮੋਗਾ (ਮਨੋਜ)-ਭਾਰਤ ਸਰਕਾਰ ਵੱਲੋਂ ਦੇਸ਼ ਭਰ ’ਚ ਚਲਾਏ ਜਾ ਰਹੇ ਕੋਮਨ ਸਰਵਿਸ ਸੈਂਟਰਾਂ ਨੂੰ ਡਿਜ਼ੀਟਲ ਪਿੰਡ ’ਚ ਤਬਦੀਲ ਕਰ ਰਹੀ ਹੈ, ਜਿਸ ’ਚ ਜ਼ਿਲੇ ਭਰ ’ਚੋਂ ਸਿਰਫ ਇਕ ਹੀ ਪਿੰਡ ਦੀ ਚੋਣ ਕੀਤੀ ਜਾਣੀ ਹੈ, ਜਿਸ ਤਹਿਤ ਮੋਗਾ ਜ਼ਿਲੇ ’ਚੋਂ ਪਿੰਡ ਲੋਪੋਂ ਨੂੰ ਚੁਣਿਆ ਗਿਆ ਹੈ। ਪਿੰਡ ਲੋਪੋਂ ਵਿਖੇ ਚਲ ਰਿਹਾ ਸੈਂਟਰ ਪਹਿਲਾਂ ਹੀ ਲੋਕਾਂ ਨੂੰ ਵਧੀਆਂ ਸਹੂਲਤਾ ਦੇ ਰਿਹਾ ਸੀ। ਅੱਜ ਪਿੰਡ ਦੀ ਮਾਲਦਾ ਪੱਤੀ ਦੀ ਧਰਮਸ਼ਾਲਾ ’ਚ ਡਿਜ਼ੀਟਲ ਪਿੰਡ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਾਇਆ ਗਿਆ, ਜਿਸ ’ਚ ਗ੍ਰਾਮ ਪੰਚਾਇਤ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ’ਚ ਪੁਜੇ, ਜਿਥੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਨਰਿੰਦਰ ਕੁਮਾਰ ਡੀ. ਡੀ. ਐੱਮ. ਨਬਾਡ਼ ਮਹਿਕਮਾ, ਗੁਰਵਿੰਦਰ ਸਿੰਘ ਗ੍ਰਾਮੀਣ ਬੈਂਕ, ਸੀ. ਪੀ. ਸਿੰਘ, ਪੀ. ਐੱਸ. ਬੀ., ਪ੍ਰਦੀਪ ਸਿੰਘ ਮੈਨੇਜਰ ਪੀ. ਐੱਨ. ਬੀ. ਬੈਂਕ ਲੋਪੋਂ ਅਤੇ ਕਾਮਨ ਸਰਵਿਸ ਸੈਂਟਰ ਦੇ ਜ਼ਿਲਾ ਮੈਨੇਜਰ ਸਰਬਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਕੰਮ ਇਸ ਸੈਂਟਰ ’ਚ ਹੋਣਗੇ ਅਤੇ ਕਿਹਾ ਕਿ ਕਿਸੇ ਨੂੰ ਵੀ ਕੋਈ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਇਹ ਸੈਂਟਰ ’ਚ ਹਰ ਸੁਵਿਧਾ ਦਿੱਤੀ ਜਾਵੇਗੀ ਅਤੇ ਸੁਵਿਧਾ ਸੈਂਟਰ ’ਚ ਮਿਲਣ ਵਾਲੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕਾਮਨ ਸੈਂਟਰ ’ਚ ਕੰਮ ਕਰ ਰਹੇ ਗੁਰਸੇਵਕ ਸਿੰਘ ਰਸੂਲਪੁਰ ਅਤੇ ਗੁਰਾਦਿੱਤਾ ਸਿੰਘ ਨੇ ਪਹੁੰਚੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਬਾਬਾ ਗੁਰਪਾਲ ਸਿੰਘ ਫੌਜੀ, ਜਗਦੀਸ਼ ਸਿੰਘ ਡਾਇਰੀ ਵਾਲੇ, ਦਰਸ਼ਨ ਸਿੰਘ ਸ਼ੇਰੇਕਾ, ਸੁੱਖਾ ਗਿੱਲ, ਜਗਤਾਰ ਸਿੰਘ ਤਾਰੀ, ਧਰਮਪਾਲ ਸਿੰਘ ਧਰਮਾ, ਅਮਨ ਸ਼ਰਮਾ ਮੁੱਖ ਕੈਸ਼ੀਅਰ ਆਦਿ ਹਾਜ਼ਰ ਸਨ।
ਗਣਿਤ ਵਿਸ਼ੇ ਸਬੰਧੀ ਸੈਮੀਨਾਰ ਦਾ ਆਯੋਜਨ
NEXT STORY