ਮੋਗਾ (ਰਾਕੇਸ਼)-ਪੰਜਾਬ ਸਟੇਟ ਯੂਨਿਟ ਪੈਗਾਮ ਸੰਸਥਾ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਮਹਿੰਦਰਾ ਪੈਲੇਸ ਵਿਖੇ ਸਮੂਹ ਭਾਈਚਾਰੇ ਵਲੋਂ ਸ਼ਰਧਾ ਨਾਲ ਮਨਾਈ ਗਈ, ਜਿਸ ਵਿਚ ਸਫਾਈ ਕਰਮਚਾਰੀ ਯੂਨੀਅਨ ਸਮੇਤ ਵੱਖ-ਵੱਖ ਸੰਸਥਾਵਾਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ, ਜਿਸ ਦੇ ਮੁੱਖ ਮਹਿਮਾਨ ਐੱਸ. ਆਰ. ਲੱਧਡ਼ ਸਾਬਕਾ ਪ੍ਰਿੰਸੀਪਲ ਸਕੱਤਰ ਪੰਜਾਬ, ਜਸਵਿੰਦਰ ਕੌਰ, ਮਾਤਾਦੀਨ, ਜਸਵਿੰਦਰ ਸਿੰਘ, ਪ੍ਰਗਟ ਸਿੰਘ, ਮੁਖਤਿਆਰ ਸਿੰਘ ਥਾਣਾ ਮੁਖੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਰਧਾ ਦੇ ਫੁਲ ਭੇਂਟ ਕਰਦਿਆਂ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਮਹਾਨ ਸੇਵਾਵਾਂ ’ਤੇ ਚੱਲਣਾ ਇਕ ਵੱਡੀ ਸੇਵਾ ਹੈ, ਕਿਉਂਕਿ ਉਨ੍ਹਾਂ ਨੇ ਸਾਰਾ ਜੀਵਨ ਗਰੀਬਾਂ ਦੀ ਭਲਾਈ, ਏਕਤਾ ਅਤੇ ਭਾਈਚਾਰਾ ਮਜ਼ਬੂੂਤ ਕਰਨ ’ਤੇ ਲਾਇਆ ਜਿਨ੍ਹਾਂ ਨੇ ਸਾਰਿਆਂ ਨੂੰ ਜੀਵਨ ਲਈ ਇਕ ਸੱਚਾ ਮਾਰਗ ਦਿੱਤਾ ਹੈ। ਇਸ ਮੌਕੇ ਪ੍ਰਗਟ ਸਿੰਘ ਰਾਜੇਆਣਾ ਨੇ ਪੈਗਾਮ ਸੰਸਥਾ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਹਰੀ ਰਾਮ, ਹਰਬੰਸ ਸਾਗਰ, ਜਗਸੀਰ ਜੱਗਾ, ਗੁਰਮੁਖ ਸਿੰਘ, ਬੋਧ ਰਾਜ, ਸੋਭ ਰਾਜ, ਸੁਰਿੰਦਰ ਸਿੰਘ, ਹਰਬੰਸ ਸਾਗਰ, ਰਾਜ ਕੁਮਾਰ ਬੋਹਤ, ਰਿੰਕੂ ਕੁਮਾਰ, ਜਗਤਾਰ ਸਿੰਘ, ਜਗਜੀਤ ਸਿੰਘ ਪੱਪੂ, ਪਰਮਜੀਤ ਸਿੰਘ, ਜੀਤ ਸਿੰਘ ਪ੍ਰਧਾਨ ਸਮੇਤ ਸਮੁੱਚੀ ਵਾਲਮੀਕਿ ਸਭਾ ਨੇ ਵੱਧ-ਚਡ਼੍ਹ ਕੇ ਸਹਿਯੋਗ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਨੈਸ਼ਨਲ ਹਾਈਵੇ ’ਤੇ ਲਾਇਆ ਧਰਨਾ
NEXT STORY