ਮੋਗਾ (ਗੋਪੀ) - ਮੋਗਾ ’ਚ ਅੱਜ ਦਿਨ-ਦਿਹਾੜੇ ‘ਆਪ’ ਦੇ ਪ੍ਰਦੇਸ਼ ਜੁਆਇੰਟ ਸਕੱਤਰ ਅਮਿਤ ਪੁਰੀ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਅਗਵਾ ਕਰ ਕੇ ਉਸਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਤੋਂ ਬਾਅਦ 20 ਹਜ਼ਾਰ ਦੀ ਫਿਰੌਤੀ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਿਤ ਪੁਰੀ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੋਟਕਪੁਰਾ ਬਾਈਪਾਸ ਆ ਰਿਹਾ ਸੀ। ਸਾਈਂ ਧਾਮ ਮੰਦਰ ਕੋਲ ਪਹੁੰਚਣ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ ਤੇ ਉਸਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸਨੂੰ ਅਗਵਾ ਕਰ ਕੇ ਕਿਸੇ ਅਣਦੱਸੀ ਥਾਂ ’ਤੇ ਲੈ ਗਏ।
ਅਮਿਤ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਸੀ. ਆਈ. ਏ. ਦੇ ਸਮਰਥਕ ਦੱਸ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਸਾਨੂੰ ਤੇਰੇ ਬਾਰੇ ਸਭ ਕੁੱਝ ਪਤਾ ਹੈ ਤੇ ਉਹ ਪੁਰੀ ਆਖ ਕੇ ਇਕ ਲੱਖ ਰੁਪਏ ਦੀ ਮੰਗ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਮੈਂ ਕਿਹਾ ਮੈਂ ਗਰੀਬ ਵਿਅਕਤੀ ਹਾਂ ਤੇ ਮੇਰੇ ਕੋਲ ਸਿਰਫ਼ ਮੋਬਾਇਲ ਫੋਨ ਹੈ ਤੇ ਉਹ ਤੁਸੀ ਲਵੋਂ। ਉਨ੍ਹਾਂ ਕੁੱਟ-ਮਾਰ ਕਰਕੇ ਮੇਰੀ ਵੀਡੀਓ ਵੀ ਬਣਾਈ ਤੇ ਫਿਰ ਮੈਂ ਆਪਣੇ ਘਰੋ 20 ਹਜ਼ਾਰ ਰੁਪਏ ਮੰਗਵਾ ਕੇ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਮੁੱਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਵਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੋਟੋਜ਼ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਹੈ।
‘ਆਪ’ ਨੇਤਾਵਾਂ ਨੇ ਕੀਤੀ ਮਾਮਲੇ ਦੀ ਨਿੰਦਾ, ਹਮਲਾਵਰ ਜਲਦੀ ਫੜ੍ਹਨ ਦੀ ਮੰਗ
ਮੋਗਾ ਤੋਂ ‘ਆਪ’ ਦੇ ਹਲਕਾ ਇੰਚਾਰਜ਼ ਨਵਦੀਪ ਸਿੰਘ ਸੰਘਾ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਰੇਵਾਲਾ ਨੇ ਘਟਨਾ ਦੀ ਸਥਤ ਸ਼ਬਦਾ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਬੇਹੱਦ ਖਸਤਾ ਹੈ। ਉਨ੍ਹਾਂ ਕਿਹਾ ਕਿ ਆਪ ਨੇਤਾ ਨੂੰ ਦਿਨ ਦਿਹਾੜੇ ਅਗਵਾ ਕਰ ਕੇ ਉਸਨੂੰ ਬੰਧਕ ਬਣਾ ਕੁੱਟ-ਮਾਰ ਕਰਨ ਤੋਂ ਇਲਾਵਾ 20 ਹਜ਼ਾਰ ਦੀ ਫਿਰੌਤੀ ਦੀ ਮੰਗ ਕੇ ਵੀਡੀਓ ਬਣਾਉਣਾ ਬਹੁਤ ਮੰਦਭਾਗਾ ਹੈ। ਜ਼ਿਲ੍ਹਾ ਪੁਲਸ ਮੁੱਖੀ ਮੋਗਾ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿਚ ਆਪ ਦਖਲਅੰਦਾਜ਼ੀ ਕਰ ਕੇ ‘ਆਪ’ ਨੇਤਾ ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਕਾਬੂ ਕਰੇ।
ਕਿਸਾਨੀ ਸੰਘਰਸ਼ ਦੀ ਭੇਟ ਚੜ੍ਹਿਆ ਜੱਗੇਵਾਲਾ ਦਾ ਕਿਸਾਨ ਆਗੂ ਬੁੱਢਾ ਸਿੰਘ
NEXT STORY