ਮੋਗਾ (ਵਿਪਨ) - ਉੱਤਰੀ ਭਾਰਤ ’ਚ ਲਗਾਤਾਰ ਪੈ ਰਹੀ ਇਸ ਵਾਰ ਦੀ ਠੰਡ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਪਹਾੜਾਂ ਜਿੱਥੇ ਠੰਡ ਨਾਲ ਜੰਮ ਗਏ ਹਨ, ਉੱਥੇ ਮੈਦਾਨੀ ਇਲਾਕਿਆਂ ’ਚ ਵੀ ਹੱਡ ਚੀਰਵੀਂ ਠੰਡ ਪੈ ਰਹੀ ਹੈ। ਆਲਮ ਇਹ ਹੈ ਕਿ ਪੰਜਾਬ ਦੇ ਕਈ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਤੱਕ ਵੀ ਡਿੱਗ ਰਿਹਾ ਹੈ। ਇਸੇ ਤਰਾਂ ਮੋਗਾ ’ਚ ਪੈ ਰਹੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਆਪਣਾ ਕਹਿਰ ਵਰਸਾ ਰਹੀ ਹੈ, ਜਿਸ ਕਾਰਨ ਵਿਜੀਬਿਲਿਟੀ ਕਾਫੀ ਘੱਟ ਗਈ ਹੈ।
ਮੋਗਾ ’ਚ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ, ਜਿਸ ਨਾਲ ਲੋਕ ਕਾਫੀ ਪਰੇਸ਼ਾਨ ਦਿਖਾਈ ਦਿੱਤੇ। ਲੋਕ ਅੱਗ ਜਲਾ ਕੇ ਠੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਧੁੰਦ ਨੇ ਲੋਕਾਂ ਨੂੰ ਬਰਫ ਵਾਂਗ ਜਮ੍ਹਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਠੰਡ ’ਚ ਸਭ ਤੋਂ ਜ਼ਿਆਦਾ ਮੁਸ਼ਕਲ ਡਰਾਈਵਰਾਂ ਨੂੰ ਹੋ ਰਹੀ ਹੈ, ਜਿਨ੍ਹਾਂ ਨੇ ਆਪਣੀ ਰਫਤਾਰ ਘੱਟ ਕਰ ਦਿੱਤੀ।
ਪੰਜਾਬ 'ਚ ਲੜਕੀਆਂ ਦੀ ਜਨਮ ਦਰ 'ਚ ਪਟਿਆਲਾ ਮੋਹਰੀ, ਜਾਣੋ ਕੀ ਕਹਿੰਦੇ ਨੇ ਅੰਕੜੇ
NEXT STORY