ਲੁਧਿਆਣਾ (ਰਿਸ਼ੀ) : ਆਪਣੇ ਵਿਹੜੇ 'ਚ ਖੇਡ ਰਹੀ 3 ਸਾਲਾ ਮਾਸੂਮ ਨੂੰ ਚੌਥੀ ਜਮਾਤ ਦਾ ਵਿਦਿਆਰਥੀ ਆਪਣੇ ਕਮਰੇ 'ਚ ਲੈ ਗਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਰਾਤ ਨੂੰ ਬੁਖਾਰ ਹੋਣ 'ਤੇ ਬੱਚੀ ਨੇ ਰੋਂਦੇ ਹੋਏ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਅਗਲੀ ਸਵੇਰ ਪਰਿਵਾਰ ਵਾਲਿਆਂ ਨੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ। ਜਾਣਕਾਰੀ ਮੁਤਾਬਕ ਮਾਸੂਮ ਦੇ ਪਿਤਾ ਦੀ ਸ਼ਿਕਾਇਤ 'ਤੇ ਚੌਥੀ ਜਮਾਤ ਦੇ ਵਿਦਿਆਰਥੀ ਕੁਨਾਲ (10) 'ਤੇ ਸਰੀਰਕ ਸ਼ੋਸ਼ਣ ਤੇ ਪੋਕਸੋ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਤੇ ਵਿਦਿਆਰਥੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ।
ਹਿਸਾਰ 'ਚ ਸਿੱਖ ਪਰਿਵਾਰ ਦੀ ਕੁੱਟ-ਮਾਰ ਤੇ ਕੇਸਾਂ ਦੀ ਬੇਅਦਬੀ ਦੀ ਪੜਤਾਲ ਲਈ ਭਾਈ ਲੌਂਗੋਵਾਲ ਵਲੋਂ ਸਬ-ਕਮੇਟੀ ਗਠਿਤ
NEXT STORY