ਅੱਪਰਾ (ਦੀਪਾ) : ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਪਿੰਡ ਛੋਕਰਾਂ ਦੀ ਵਸਨੀਕ ਮਾਂ ਤੇ ਉਸ ਦੀ 12 ਸਾਲਾ ਧੀ ਦੀ ਇਕ ਭਿਆਨਕ ਸੜਕ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਛੋਕਰਾਂ ਤੋਂ ਪਿੰਡ ਦੀ ਧੀ ਸੋਮਾ ਰਾਣੀ (45) ਤੇ ਉਸ ਦੀ ਬੱਚੀ ਤਰਨਜੀਤ ਕੌਰ ਉਰਫ ਤੰਨੂੰ (12) ਪਿੰਡ ਦੀਆਂ ਹੋਰ ਸੰਗਤਾਂ ਨਾਲ ਬੱਸ 'ਚ ਸਵਾਰ ਹੋ ਕੇ ਪਿੰਡ ਪਨਿਆਲੀ ਵਿਖੇ ਇਕ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ। ਇਸ ਦੌਰਾਨ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਕੇ ਵਾਪਸ ਆਉਂਦੇ ਸਮੇਂ ਉਹ ਬੂਥਗੜ੍ਹ ਵਿਖੇ ਲੰਗਰ ਛਕਣ ਲਈ ਰੁਕੇ। ਲਗਭਗ 7 ਵਜੇ ਜਦੋਂ ਲੰਗਰ ਛਕਣ ਉਪਰੰਤ ਤਨੂੰ ਵਾਪਸ ਬੱਸ ਵੱਲ ਆ ਰਹੀ ਸੀ ਤਾਂ ਰੋਡ ਪਾਰ ਕਰਦੇ ਸਮੇਂ ਉਹ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼
ਇਸ ਦੌਰਾਨ ਤਨੂੰ ਨੂੰ ਬਚਾਉਂਦੇ ਹੋਏ ਉਸ ਦੀ ਮਾਤਾ ਸੋਮਾ ਰਾਣੀ ਵੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਈ। ਹਾਦਸਾ ਇੰਨਾਂ ਭਿਆਨਕ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਰੋਪੜ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਉਪਰੰਤ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਖ਼ਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਮਾਂ-ਧੀ ਦਾ ਪਿੰਡ ਛੋਕਰਾਂ ਵਿਖੇ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਥਾਣਾ ਜੰਡਿਆਲਾ 'ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ, ਉਹ ਹੋਇਆ ਜੋ ਸੋਚਿਆ ਨਾ ਸੀ
ਕਿਸਾਨਾਂ ਦੀ ਸੇਵਾ ’ਚ ਜੁਟੇ ਕਲਾਕਾਰ, ਧਰਨੇ ਨੂੰ ਦਿੱਤਾ ਵੱਡਾ ਸਮਰਥਨ (ਵੀਡੀਓਜ਼)
NEXT STORY