Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    3:35:51 AM

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

  • prime minister narendra modi speech

    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਸ਼ੁਰੂਆਤੀ ਪੜਾਅ ’ਚ ਪਤਾ ਲੱਗਣ ’ਤੇ ਕਈ ਤਰ੍ਹਾਂ ਦਾ ਕੈਂਸਰ 100 ਫ਼ੀਸਦੀ ਇਲਾਜਯੋਗ : MP ਸੰਜੀਵ ਅਰੋੜਾ

PUNJAB News Punjabi(ਪੰਜਾਬ)

ਸ਼ੁਰੂਆਤੀ ਪੜਾਅ ’ਚ ਪਤਾ ਲੱਗਣ ’ਤੇ ਕਈ ਤਰ੍ਹਾਂ ਦਾ ਕੈਂਸਰ 100 ਫ਼ੀਸਦੀ ਇਲਾਜਯੋਗ : MP ਸੰਜੀਵ ਅਰੋੜਾ

  • Updated: 10 Dec, 2022 08:00 PM
Ludhiana
mp sanjeev arora
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਜੋਸ਼ੀ) : ਦੇਸ਼ ਭਰ 'ਚ ਕੈਂਸਰ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇਸ ਘਾਤਕ ਬੀਮਾਰੀ ਦੀ ਜਲਦ ਜਾਂਚ ਅਤੇ ਇਲਾਜ ਲਈ ਵਧੇਰੇ ਜਾਗਰੂਕਤਾ ਪੈਦਾ ਕਰਨ ’ਤੇ ਜ਼ੋਰ ਦਿੱਤਾ ਹੈ। ਉਹ ਸ਼ਨੀਵਾਰ ਨੂੰ ਵਿੱਦਿਆ ਸਾਗਰ ਓਸਵਾਲ ਆਡੀਟੋਰੀਅਮ, ਮੋਹਨਦੇਈ ਓਸਵਾਲ ਕਾਲਜ ਆਫ ਨਰਸਿੰਗ, ਮੋਹਨਦੇਈ ਓਸਵਾਲ ਹਸਪਤਾਲ ਲੁਧਿਆਣਾ ਵਿਖੇ ‘ਨਿਊ ਬਾਇਓਲੋਜੀ ਡ੍ਰਾਈਵਨ ਰਿਸਰਚ ਐਂਡ ਟਰੀਟਮੈਂਟ ਆਫ਼ ਕਾਰਸੀਨੋਮਾ ਐਂਡੋਮੈਟਰੀਅਮ’ ਵਿਸ਼ੇ ’ਤੇ ਓਸਵਾਲ ਕੈਂਸਰ ਕਨਕਲੇਵ ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰੋੜਾ ਨੇ ਕਿਹਾ ਕਿ ਦੇਸ਼ ਭਰ ’ਚ ਕੈਂਸਰ ਦੇ ਕਰੀਬ 30 ਮਿਲੀਅਨ ਮਰੀਜ਼ ਹਨ ਅਤੇ ਹਰ ਸਾਲ ਤਕਰੀਬਨ 2 ਮਿਲੀਅਨ ਮਰੀਜ਼ ਸ਼ਾਮਲ ਹੁੰਦੇ ਹਨ। ਕੈਂਸਰ ਦੇ ਮਰੀਜ਼ਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਈ ਅਜਿਹੇ ਕੇਸ ਹਨ, ਜੋ ਰਿਪੋਰਟ ਨਹੀਂ ਹੁੰਦੇ।

ਇਹ ਵੀ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਲਾਅ ਸਟੂਡੈਂਟ ਤੋਂ 3 ਨਾਜਾਇਜ਼ ਪਿਸਤੌਲ ਤੇ ਕਾਰਤੂਸ ਬਰਾਮਦ

ਉਨ੍ਹਾਂ ਮੋਹਨਦੇਈ ਓਸਵਾਲ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹਸਪਤਾਲ ਦੀ ਸਥਾਪਨਾ 1984 ’ਚ ਜਵਾਹਰ ਲਾਲ ਓਸਵਾਲ ਪਰਿਵਾਰ ਦੀ ਸੋਚ ਨਾਲ ਕੀਤੀ ਗਈ ਸੀ। ਉਸ ਸਮੇਂ ਦੇਸ਼ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਬਹੁਤ ਘੱਟ ਸੰਸਥਾਵਾਂ ਸਨ। ਇਸ ਸਮੇਂ ਦੌਰਾਨ ਹਸਪਤਾਲ ਨੇ ਬਹੁਤ ਨਾਂ ਕਮਾਇਆ ਹੈ। ਅਰੋੜਾ ਨੇ ਕਿਹਾ ਕਿ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਕੈਂਪ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਛਾਤੀ ਦੇ ਕੈਂਸਰ ਵਰਗੀਆਂ ਕਈ ਕਿਸਮਾਂ ਦੇ ਕੈਂਸਰ ਦਾ ਜੇਕਰ ਸ਼ੁਰੂਆਤੀ ਪੜਾਅ ’ਤੇ ਹੀ ਪਤਾ ਲਾ ਕੇ ਇਲਾਜ ਕਰ ਲਿਆ ਜਾਵੇ ਤਾਂ ਇਹ 100 ਫ਼ੀਸਦੀ ਠੀਕ ਹੋ ਸਕਦਾ ਹੈ। ਇਸ ਮੌਕੇ ਅਰੋੜਾ ਨੇ ਹਸਪਤਾਲ ਦੇ ਡਾਇਰੈਕਟਰ (ਮੈਡੀਕਲ ਸਰਵਿਸਿਜ਼) ਡਾ. ਮੁਰਤੂਜ਼ਾ ਹਬੀਬ ਨੂੰ ਕੈਂਸਰ ਦੇ ਇਲਾਜ ਦੀ ਸਮਰੱਥਾ, ਇਸ ਦੀ ਜਾਂਚ ਅਤੇ ਰੋਕਥਾਮ ਬਾਰੇ ਸੰਸਦੀ ਕਮੇਟੀ ਵੱਲੋਂ ਤਿਆਰ ਦਸਤਾਵੇਜ਼ ਦੀ ਕਾਪੀ ਭੇਟ ਕੀਤੀ।

ਇਹ ਵੀ ਪੜ੍ਹੋ : ਚਿੱਟਾ ਹਾਥੀ ਸਾਬਿਤ ਹੋ ਰਿਹਾ ਸਰਕਾਰੀ ਹਸਪਤਾਲ ਦਾ ICU, ਲੱਗੇ ਕਰੋੜਾਂ ਰੁਪਏ ਪਰ ਚਲਾਉਣ ਵਾਲਾ ਸਟਾਫ਼ ਨਹੀਂ

ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਸਿਹਤ ਬਾਰੇ ਸੰਸਦੀ ਕਮੇਟੀ ਵੱਲੋਂ 2 ਸਾਲਾਂ ਦੇ ਸਮੇਂ ’ਚ ਤਿਆਰ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਦਸਤਾਵੇਜ਼ ਹਸਪਤਾਲ ਦੇ ਫੈਕਲਟੀ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਅਰੋੜਾ ਨੇ ਹਸਪਤਾਲ ਦੀਆਂ ਭਵਿੱਖੀ ਵਿਸਤਾਰ ਯੋਜਨਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹਸਪਤਾਲ ਬੋਨ ਮੈਰੋ ਅਤੇ ਪੈਲੀਏਟਿਵ ਕੇਅਰ ’ਚ ਕਈ ਵਿਸ਼ੇਸ਼ ਸੇਵਾਵਾਂ ਸ਼ੁਰੂ ਕਰਨ ਵਾਲਾ ਹੈ। ਇਸ ਮੌਕੇ ਅਰੋੜਾ ਨੇ ਹਸਪਤਾਲ ਲਈ ਐੱਮ. ਪੀ. ਐੱਲ. ਏ. ਡੀ. ਫੰਡ 'ਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਹਸਪਤਾਲ ’ਚ ਹਰ ਸਾਲ 12 ਗਰੀਬ ਅਤੇ ਲੋੜਵੰਦ ਕੈਂਸਰ ਦੇ ਮਰੀਜ਼ਾਂ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ। ਹਸਪਤਾਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜਵਾਹਰ ਲਾਲ ਓਸਵਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਲਗਭਗ 30 ਸਾਲਾਂ ਬਾਅਦ ਓਸਵਾਲ ਕੈਂਸਰ ਕਨਕਲੇਵ ਦਾ ਆਯੋਜਨ ਕਰ ਰਹੇ ਹਨ ਅਤੇ ਇਹ ਸਿਰਫ ਡਾ. ਮੁਰਤੂਜ਼ਾ ਹਬੀਬ ਡਾਇਰੈਕਟਰ (ਮੈਡੀਕਲ ਸੇਵਾਵਾਂ), ਯੋਗੇਂਦਰ ਅਵਾਧਿਆ ਡਾਇਰੈਕਟਰ (ਆਪ੍ਰੇਸ਼ਨਜ਼) ਅਤੇ ਡਾ. ਅਸ਼ਵਿਨ ਫਿਲਿਪਸ, ਪ੍ਰਬੰਧਕੀ ਸਕੱਤਰ ਦੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋ ਸਕਿਆ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੰਮੇਲਨ ਭਵਿੱਖ ਦੀਆਂ ਰਣਨੀਤੀਆਂ ਉਲੀਕਣ ’ਚ ਲਾਹੇਵੰਦ ਸਾਬਤ ਹੋਵੇਗਾ, ਜੋ ਅੰਤ ’ਚ ਕੈਂਸਰ ਦੇ ਮਰੀਜ਼ਾਂ ਲਈ ਬਿਹਤਰ ਸਾਬਤ ਹੋਵੇਗਾ। ਉਨ੍ਹਾਂ ਹਸਪਤਾਲ ਲਈ 50 ਲੱਖ ਦੇ ਯੋਗਦਾਨ ਲਈ ਅਰੋੜਾ ਦਾ ਵੀ ਧੰਨਵਾਦ ਕੀਤਾ। ਜਵਾਹਰ ਲਾਲ ਓਸਵਾਲ ਨੇ ਐਲਾਨ ਕੀਤਾ ਕਿ ਹਸਪਤਾਲ 1 ਜਨਵਰੀ, 2023 ਤੋਂ ਪੈਲੀਏਟਿਵ ਕੇਅਰ ਸ਼ੁਰੂ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : 'ਸੇਬ ਚੋਰੀ' ਵਾਲੀ ਥਾਂ ’ਤੇ ਹੁਣ ਪਲਟ ਗਿਆ ਆਲੂਆਂ ਦਾ ਟਰੱਕ, ਜਾਣੋ ਫਿਰ ਕੀ ਹੋਇਆ

ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਇਹ ਉਪਰਾਲਾ ਕੈਂਸਰ ਦੇ ਉਨ੍ਹਾਂ ਮਰੀਜ਼ਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ, ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਹਨ। ਇਸ ਮੌਕੇ ਕੈਂਸਰ ਦੇ ਇਲਾਜ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਨ ਵਾਲੇ ਡਾ. ਮਨਮੋਹਨ ਕ੍ਰਿਸ਼ਨ ਮਹਾਜਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੇ. ਐੱਲ. ਓਸਵਾਲ ਅਤੇ ਕਮਲ ਓਸਵਾਲ ਵੱਲੋਂ ਸੰਜੀਵ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਸਪਤਾਲ ਦੀ ਗਵਰਨਿੰਗ ਬਾਡੀ ਵੱਲੋਂ ਦਿਨੇਸ਼ ਓਸਵਾਲ ਅਤੇ ਸੰਦੀਪ ਜੈਨ ਵੀ ਮੌਜੂਦ ਸਨ।

ਹਰੇਕ ਵਿਅਕਤੀ ਨੂੰ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ

ਉਪਰੰਤ ਗੈਰ-ਰਸਮੀ ਗੱਲਬਾਤ ਕਰਦਿਆਂ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੌਜੂਦਾ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਮੁਹੱਲਾ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਚਾਂਦ ਸਿਨੇਮਾ ਨੇੜੇ ਸਥਿਤ ਮੁਹੱਲਾ ਕਲੀਨਿਕ ਹੁਣ ਤੱਕ 35,000 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

  • Cancer
  • Early Stage
  • 100 Percent
  • Treatable
  • MP Sanjeev Arora
  • ਕੈਂਸਰ
  • ਸ਼ੁਰੂਆਤੀ ਪੜਾਅ
  • 100 ਫ਼ੀਸਦੀ
  • ਇਲਾਜਯੋਗ
  • ਐੱਮਪੀ ਸੰਜੀਵ ਅਰੋੜਾ

ਅਕਾਲੀ ਦਲ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੇ ਮੁੱਖ ਮੰਤਰੀ ਭਗਵੰਤ ਮਾਨ, ਮੰਗਿਆ ਅਸਤੀਫ਼ਾ

NEXT STORY

Stories You May Like

  • revelation in ed chargesheet against sanjeev arora in money laundering case
    ਮਨੀ ਲਾਂਡ੍ਰਿੰਗ ਮਾਮਲੇ 'ਚ ਘਿਰੇ ਸੰਜੀਵ ਅਰੋੜਾ ਬਾਰੇ ED ਦੀ ਚਾਰਜਸ਼ੀਟ 'ਚ ਵੱਡਾ ਖ਼ੁਲਾਸਾ
  • bill introduced to impose 100  us tariffs on five nations  including india
    ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ ! ਸੰਸਦ 'ਚ ਪਹੁੰਚਿਆ ਬਿੱਲ
  • ex british mp found in home
    ਬ੍ਰਿਟੇਨ ਦੇ ਸਿਆਸੀ ਗਲਿਆਰਿਆਂ 'ਚ ਛਾਇਆ ਸੋਗ ! ਸਾਬਕਾ MP ਐਨ ਵਿਡੇਕੋਂਬੇ ਦੀ ਭੇਤਭਰੇ ਹਾਲਾਤ 'ਚ ਮੌਤ
  • heavy rain waterfall trapped 100 tourists rescue
    ਮਹਾਰਾਸ਼ਟਰ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ! ‘ਵਾਟਰਫਾਲ’ ’ਚ ਫਸੇ 100 ਸੈਲਾਨੀ, ਇੰਝ ਕੀਤਾ ਰੈਸਕਿਊ
  • sanjeev arora case update
    ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ
  • mp satnam sandhu writes to ministry of external affairs
    ਇਥੋਪੀਆ 'ਚ ਫਸੇ ਨੌਜਵਾਨਾਂ ਦੀ ਵਾਪਸੀ ਲਈ MP ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
  • ed filed chargesheet
    ਫ਼ਰਜ਼ੀ ਆਈਫ਼ੋਨ ਬਰਾਮਦ ਘਪਲੇ ਦਾ ਮਾਮਲਾ: ਸੰਜੀਵ ਅਰੋੜਾ ਸਮੇਤ ਕੰਪਨੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
  • atms empty  rbi strict on complaints  seeks answers from banks
    ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • italy work visa
      ਇਟਲੀ ਦੇ ਵਰਕ ਵੀਜ਼ਾ ਦਾ ਝਾਂਸਾ ਦੇ ਕੇ 13.50 ਲੱਖ ਰੁਪਏ ਦੀ ਠੱਗੀ
    • akali leader  gangster encounter
      ਅਕਾਲੀ ਆਗੂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
    • ludhiana cp checking
      ਪੁਲਸ ਕਮਿਸ਼ਨਰ ਵੱਲੋਂ ਥਾਣੇ ਦਾ ਅਚਣਚੇਤ ਦੌਰਾ! ਮੁਲਾਜ਼ਮਾਂ ਨਾਲ ਬਹਿ ਕੇ ਖਾਧੀ ਰੋਟੀ
    • central government  bjp leader  harjit grewal
      ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
    • modi ji comes to punjab he never comes empty handed kewal singh dhillon
      PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
    • pm narendra modi reached jalandhar jalandhar cantt railway station
      ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
    • ashwini vaishnav  railway station  jalandhar cantt  amrit bharat station
      1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
    • narendra modi  cantt railway station  ravneet bittu
      PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ :...
    • sunil jakhar in jalandhar
      ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ
    • pm narendra modi reached jalandhar
      ਜਲੰਧਰ 'ਚ PM ਮੋਦੀ ਨੇ ਕੈਂਟ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +