ਅੰਮ੍ਰਿਤਸਰ (ਅਰੁਣ) : ਕੰਟੋਨਮੈਂਟ ਥਾਣੇ ਦੀ ਪੁਲਸ ਵੱਲੋਂ ਬੀਤੇ ਕੱਲ੍ਹ ਇਨੋਵਾ ਕਾਰ ਸਵਾਰ ਇਕ ਨੌਜਵਾਨ ਕੋਲੋਂ 2 ਪਿਸਟਲ, 11 ਕਾਰਤੂਸ ਅਤੇ ਇਕ ਖਾਲੀ ਕਾਰਤੂਸ ਬਰਾਮਦ ਕੀਤੇ ਜਾਣ ਮਗਰੋਂ ਵਧੇਰੇ ਪੁੱਛਗਿੱਛ ਲਈ ਇਸ ਮੁਲਜ਼ਮ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆਂਦਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਕੰਟੋਨਮੈਂਟ ਮੁਖੀ ਸਬ-ਇੰਸਪੈਕਟਰ ਖੁਸਬੂ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਹਿਜਪ੍ਰੀਤ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਆਜ਼ਾਦ ਨਗਰ, ਪੁਤਲੀਘਰ ਖਾਲਸਾ ਕਾਲਜ ਲਾਅ ਅੰਮ੍ਰਿਤਸਰ 'ਚ ਤੀਸਰੇ ਸਾਲ ਦਾ ਵਿਦਿਆਰਥੀ ਹੈ।
ਇਹ ਵੀ ਪੜ੍ਹੋ : ਚਿੱਟਾ ਹਾਥੀ ਸਾਬਿਤ ਹੋ ਰਿਹਾ ਸਰਕਾਰੀ ਹਸਪਤਾਲ ਦਾ ICU, ਲੱਗੇ ਕਰੋੜਾਂ ਰੁਪਏ ਪਰ ਚਲਾਉਣ ਵਾਲਾ ਸਟਾਫ਼ ਨਹੀਂ
ਪੁਲਸ ਵੱਲੋਂ ਇਸ ਮੁਲਜ਼ਮ ਨੂੰ ਇਤਲਾਹ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਸੀ। ਕਾਲਜ ਸਟਾਫ ਦੇ ਮੁਤਾਬਕ ਉਸ ਦੀ ਕਾਲਜ ਵਿੱਚ ਹਾਜ਼ਰੀ ਰੈਗੂਲਰ ਨਹੀਂ ਹੈ, ਜਦਕਿ ਉਸ ਦੇ ਮਾਪੇ ਜੋ ਪੋਲਟਰੀ ਫਾਰਮ ਦਾ ਕੰਮ ਕਰਦੇ ਹਨ, ਮੁਤਾਬਕ ਉਨ੍ਹਾਂ ਦਾ ਲੜਕਾ ਘਰੋਂ ਪੜ੍ਹਾਈ ਕਰਨ ਲਈ ਹੀ ਜਾਂਦਾ ਸੀ। ਥਾਣਾ ਮੁਖੀ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਇਕ ਦਿਨ ਦੇ ਰਿਮਾਂਡ ਦੌਰਾਨ ਪੁਲਸ ਨੇ ਇਕ ਪਿਸਟਲ ਹੋਰ ਬਰਾਮਦ ਕੀਤਾ ਹੈ। ਇਸ ਮੁਲਜ਼ਮ ਦੇ ਕਿਸੇ ਗਰੁੱਪ ਨਾਲ ਸਬੰਧ ਹਨ ਜਾਂ ਨਹੀਂ, ਇਹ ਹਥਿਆਰ ਉਸ ਵੱਲੋਂ ਕਿਸ ਮਕਸਦ ਲਈ ਲਿਆਂਦੇ ਗਏ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੇ ਸਨ, ਇਸ ਬਾਰੇ ਪੁਲਸ ਵੱਲੋਂ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਉਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਗ੍ਰਾਫ ਸਾਹਮਣੇ ਨਹੀਂ ਆਇਆ ਹੈ। ਵਧੇਰੇ ਪੁੱਛਗਿੱਛ ਲਈ ਪੁਲਸ ਵੱਲੋਂ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'ਸੇਬ ਚੋਰੀ' ਵਾਲੀ ਥਾਂ ’ਤੇ ਹੁਣ ਪਲਟ ਗਿਆ ਆਲੂਆਂ ਦਾ ਟਰੱਕ, ਜਾਣੋ ਫਿਰ ਕੀ ਹੋਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚਿੱਟਾ ਹਾਥੀ ਸਾਬਿਤ ਹੋ ਰਿਹਾ ਸਰਕਾਰੀ ਹਸਪਤਾਲ ਦਾ ICU, ਲੱਗੇ ਕਰੋੜਾਂ ਰੁਪਏ ਪਰ ਚਲਾਉਣ ਵਾਲਾ ਸਟਾਫ਼ ਨਹੀਂ
NEXT STORY